Latest News
ਜਸਪ੍ਰੀਤ ਕੌਰ ਨੇ ਯੂਨੀਵਰਸਿਟੀ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ

Published on 12 Mar, 2020 10:45 AM.


ਫਿਰੋਜ਼ਪੁਰ (ਅਸ਼ੋਕ ਸ਼ਰਮਾ)-ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਹਿਰ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਪਹਿਲੂਆਂ ਨੂੰ ਸਥਾਪਤ ਕਰਕੇ ਪੂਰੇ ਰਾਜ ਵਿੱਚ ਫਿਰੋਜ਼ਪੁਰ ਦੇ ਨਾਮ ਰੋਸ਼ਨ ਕਰ ਰਿਹਾ ਹੈ। ਇਸ ਦਾ ਸਿਹਰਾ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਤੇ ਕਾਲਜ ਸਕੱਤਰ ਡਾ. ਮਧੂ ਪਰਾਸ਼ਰ ਨੂੰ ਜਾਂਦਾ ਹੈ। ਇਸ ਪ੍ਰੰਪਰਾ ਨੂੰ ਅਪਣਾਉਣ ਵਿਚ ਕਾਲਜ ਵਿਦਿਆਰਥੀ ਵੀ ਆਪਣਾ ਪੂਰਾ ਯੋਗਦਾਨ ਨਿਰੰਤਰ ਜਾਰੀ ਰੱਖਦੇ ਹਨ। ਦੇਵ ਸਮਾਜ ਕਾਲਜ ਫਿਰੋਜ਼ਪੁਰ ਦੇ ਸਕੱਤਰ ਡਾ. ਮਧੂ ਪਰਾਸ਼ਰ ਤੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਨਵਦੀਪ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਐੱਮ ਐੱਸ ਸੀ ਦੂਜੇ ਸਾਲ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦੀ ਵਿਦਿਆਰਥੀ ਜਸਪ੍ਰੀਤ ਕੌਰ ਯੂਨੀਵਰਸਿਟੀ ਪੱਧਰ 'ਤੇ ਚੌਥਾ ਸਥਾਨ ਹਾਸਲ ਕਰਕੇ ਕਾਲਜ ਦੇ ਨਾਲ ਨਾਲ ਪੂਰੇ ਫਿਰੋਜ਼ਪੁਰ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਡਾ. ਮਧੂ ਪਰਾਸ਼ਰ ਨੇ ਦੱਸਿਆ ਕਿ ਵਿਦਿਆਰਥਣ ਜਸਪ੍ਰੀਤ ਕੌਰ ਨੇ ਐੱਮ ਐੱਸ ਸੀ ਫਿਜ਼ਿਕਸ ਦੇ ਤੀਜੇ ਸਮੈਸਟਰ ਵਿੱਚ 79.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ, ਜੋ ਕਿ ਕਾਲਜ ਤੇ ਵਿਦਿਆਰਥਣ ਲਈ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪੂਰੇ ਫਿਜ਼ਿਕਸ ਵਿਭਾਗ ਨੂੰ ਵਧਾਈ ਦਾ ਪਾਤਰ ਵੀ ਦੱਸਿਆ। ਵਿਦਿਆਰਥਣ ਜਸਪ੍ਰੀਤ ਕੌਰ ਦੀ ਇਸ ਸਖਤ ਉਪਬਲੱਧੀ 'ਤੇ ਕਾਲਜ ਦੀ ਸੈਕਟਰੀ ਡਾ. ਮਧੂ ਪਰਾਸ਼ਰ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਨਵਦੀਪ ਕੌਰ ਤੇ ਕਾਲਜ ਦੇ ਡੀਨ ਡਿਵੈਲਪਮੈਂਟ ਇੰਜ. ਪ੍ਰਤੀਕ ਪਰਾਸ਼ਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਉਸ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।

304 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper