Latest News
'ਚੀਨੀ' ਕੁਰਸੀਆਂ ਦੀ ਦਹਿਸ਼ਤ

Published on 24 Mar, 2020 10:47 AM.


ਸ਼ਿਮਲਾ : ਇਥੇ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਨੇੜੇ ਪੈਂਦੇ ਸਰਕਾਰੀ ਡੈਂਟਲ ਕਾਲਜ ਦੀ ਲਾਬੀ ਵਿਚ ਕਥਿਤ ਤੌਰ 'ਤੇ ਚੀਨ ਵਿਚ ਬਣੀਆਂ 40 ਕੁਰਸੀਆਂ ਦੇਖ ਕੇ ਡਾਕਟਰਾਂ ਵਿਚ ਦਹਿਸ਼ਤ ਪੈਦਾ ਹੋ ਗਈ। ਇਕ ਡਾਕਟਰ ਨੇ ਕਿਹਾ ਕਿ ਇਹ ਚੀਨੀ ਕੁਰਸੀਆਂ ਹਨ। ਉਹ ਹੈਰਾਨ ਹਨ ਕਿ ਸਮੁੱਚਾ ਸੂਬਾ ਲਾਕਡਾਊਨ ਹੋਣ ਦੇ ਬਾਵਜੂਦ ਤਿੰਨ ਜਣੇ ਇਨ੍ਹਾਂ ਨੂੰ ਟਰੱਕ ਵਿਚ ਛੱਡ ਕੇ ਚਲੇ ਗਏ। ਟਰੱਕ ਨੂੰ ਪਰਵਾਣੂ ਤੇ ਸ਼ੋਘੀ ਬੈਰੀਅਰਾਂ 'ਤੇ ਰੋਕਿਆ ਨਹੀਂ ਗਿਆ ਤੇ ਬਿਨਾਂ ਯੋਗ ਕੁਆਰਨਟੀਨ ਪ੍ਰਕਿਰਿਆ ਦੀ ਪਾਲਣਾ ਕੀਤੇ ਕੁਰਸੀਆਂ ਕਾਲਜ ਵਿਚ ਡਿਲੀਵਰ ਕਰ ਦਿੱਤੀਆਂ ਗਈਆਂ। ਪ੍ਰਿੰਸੀਪਲ ਡਾ. ਆਸ਼ੂ ਗੁਪਤਾ ਨੇ ਕਿਹਾ ਕਿ ਕੁਰਸੀਆਂ ਦਾ 2 ਮਾਰਚ ਨੂੰ ਆਰਡਰ ਦਿੱਤਾ ਗਿਆ ਸੀ ਤੇ ਇਹ ਚੰਡੀਗੜ੍ਹ ਤੋਂ ਡਿਸਪੈਚ ਕੀਤੀਆਂ ਗਈਆਂ। ਇਹ ਚੀਨੀ ਕੁਰਸੀਆਂ ਨਹੀਂ ਹਨ ਤੇ ਚੰਡੀਗੜ੍ਹ ਵਿਚ ਸੈਨੀਟਾਈਜ਼ ਕੀਤੀਆਂ ਗਈਆਂ ਸਨ। ਇਥੇ ਵੀ ਸੈਨੀਟਾਈਜ਼ ਕਰਕੇ ਉਸ ਕਮਰੇ ਵਿਚ ਰਖਵਾਈਆਂ ਗਈਆਂ ਹਨ, ਜਿਥੇ ਕੋਈ ਨਹੀਂ ਜਾਂਦਾ। ਫਿਰ ਵੀ ਇਨ੍ਹਾਂ ਨੂੰ ਯੋਗ ਢੰਗ ਅਪਣਾ ਕੇ ਸਥਾਪਤ ਕੀਤਾ ਜਾਵੇਗਾ।

413 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper