Latest News
ਕਿਸੇ ਵੀ ਏ ਟੀ ਐੱਮ ਤੋਂ ਪੈਸੇ ਕਢਾਓ, ਕੋਈ ਚਾਰਜ ਨਹੀਂ ਲੱਗੇਗਾ

Published on 24 Mar, 2020 11:00 AM.


ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਮੰਗਲਵਾਰ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ। ਆਈ ਟੀ ਰਿਟਰਨ ਭਰਨ ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ ਕਈ ਵਿੱਤੀ ਡੈੱਡਲਾਈਨਾਂ ਵਧਾ ਕੇ 30 ਜੂਨ ਕਰ ਦਿੱਤੀਆਂ ਗਈਆਂ ਹਨ। ਇਸਦੇ ਇਲਾਵਾ ਕਿਸੇ ਵੀ ਬੈਂਕ ਦੇ ਏ ਟੀ ਐੱਮ ਤੋਂ ਪੈਸੇ ਕਢਾਉਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਡੈਬਿਟ ਕਾਰਡ ਹੋਲਡਰ ਅਗਲੇ ਤਿੰਨ ਮਹੀਨੇ ਤੱਕ ਕਿਸੇ ਵੀ ਬੈਂਕ ਦੇ ਏ ਟੀ ਐੱਮ ਤੋਂ ਬਿਨਾਂ ਚਾਰਜ ਪੈਸੇ ਕਢਾ ਸਕਣਗੇ। ਕੁਝ ਮਹੀਨਿਆਂ ਤੱਕ ਬੈਂਕ ਖਾਤੇ ਵਿਚ ਘੱਟੋ-ਘੱਟ ਬੈਲੈਂਸ ਵਿਚ ਵੀ ਛੋਟ ਦਿੱਤੀ ਗਈ ਹੈ। ਉਨ੍ਹਾ ਦੱਸਿਆ ਕਿ ਮਾਰਚ, ਅਪ੍ਰੈਲ ਤੇ ਮਈ ਲਈ ਜੀ ਐੱਸ ਟੀ ਰਿਟਰਨ ਭਰਨ ਦੀ ਤਰੀਕ 30 ਜੂਨ ਕਰ ਦਿੱਤੀ ਗਈ ਹੈ। ਵਿਵਾਦ ਸੇ ਵਿਸ਼ਵਾਸ ਸਕੀਮ ਨੂੰ ਵੀ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। 31 ਮਾਰਚ ਦੇ ਬਾਅਦ 30 ਜੂਨ ਤੱਕ ਕੋਈ ਵਾਧੂ ਚਾਰਜ ਨਹੀਂ ਲੱਗੇਗਾ।

324 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper