Latest News
ਇਟਲੀ 'ਚ ਕੋਰੋਨਾ ਦੇ ਘੱਟ ਮਾਮਲੇ ਆਉਣ ਨਾਲ ਜਾਗੀ ਉਮੀਦ ਦੀ ਕਿਰਨ

Published on 25 Mar, 2020 09:38 AM.


ਜਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਕੋਵਿਡ-19 ਕੋਰੋਨਾ ਮਹਾਂਮਾਰੀ ਦੀ ਸਥਿਤੀ 'ਤੇ ਨਵੇਂ ਅਪਡੇਟ ਦਿੰਦੇ ਹੋਏ ਕਿਹਾ ਕਿ ਇਟਲੀ 'ਚ ਪਿਛਲੇ ਦਿਨਾਂ ਦੀ ਤੁਲਨਾ 'ਚ ਕੋਰੋਨਾ ਦੇ ਘੱਟ ਮਾਮਲੇ ਸਾਹਮਣੇ ਆਉਣ ਤੋਂ ਉਮੀਦ ਦੀ ਕਿਰਨ ਜਾਗੀ ਹੈ। ਹਾਲਾਂਕਿ ਡਬਲਯੂ ਐੱਚ ਓ ਨੇ ਕਿਹਾ ਕਿ ਹਾਲੇ ਇਹ ਦਾਅਵਾ ਕਰਨਾ ਜਲਦਬਾਜ਼ੀ ਹੋਵੇਗੀ ਕਿ ਹਾਲਾਤ ਇੱਕਦਮ ਤੋਂ ਬਦਲ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਉਥੇ ਸਥਿਤੀ 'ਤੇ ਨਜ਼ਰ ਬਣਾਈ ਰੱਖਣ ਦੀ ਜ਼ਰੂਰਤ ਹੈ। ਡਬਲਯੂ ਐੱਚ ਓ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਇੱਕ ਪ੍ਰੈੱਸ ਬਿਆਨ 'ਚ ਕਿਹਾ ਕਿ ਯੂਰਪੀਅਨ ਦੇਸ਼ਾਂ 'ਚ ਕੁਝ ਸ਼ੁਰੂਆਤੀ ਸਕਾਰਤਮਕ ਸੰਕੇਤ ਦੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸਾਵਧਾਨੀਆਂ ਨਾਲ ਦੇਖਣ ਦੀ ਜ਼ਰੂਰਤ ਸੀ। ਉਨ੍ਹਾ ਕਿਹਾ ਕਿ ਕਈ ਦੇਸ਼ਾਂ 'ਚ ਵਾਇਰਸ ਨਾਲ ਲੜਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਮਾਮਲਿਆਂ 'ਚ ਕਮੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਸਿਹਤ ਸੇਵਾਵਾਂ ਨੂੰ ਕਿਸੇ ਤਰ੍ਹਾਂ ਨਾਲ ਇਸ 'ਤੇ ਕੰਟਰੋਲ ਕਰਨ ਦਾ ਮੌਕਾ ਮਿਲਣਾ ਚਾਹੀਦਾ। ਹੈਰਿਸ ਨੇ ਕਿਹਾ ਕਿ ਅਮਰੀਕਾ 'ਚ ਨਿਸਚਿਤ ਤੌਰ 'ਤੇ ਇਸ ਦਾ ਬਹੁਤ ਪ੍ਰਕੋਪ ਰਿਹਾ, ਪਰ ਸਕਾਰਾਤਮਕ ਸੰਕੇਤ ਇਹ ਕਿ ਪ੍ਰੀਖਣਾਂ 'ਚ ਤੇਜ਼ੀ ਆਈ ਅਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper