Latest News
ਲਾਕਡਾਊਨ ਦਾ ਪਾਲਣ ਕਰੋ, ਨਹੀਂ ਤਾਂ ਦੇਣਾ ਪਵੇਗਾ ਗੋਲੀ ਦਾ ਹੁਕਮ : ਚੰਦਰਸ਼ੇਖਰ

Published on 25 Mar, 2020 09:39 AM.


ਤੇਲੰਗਾਨਾ : ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਲੋਕਾਂ ਨੂੰ ਲਾਕਡਾਊਨ ਦਾ ਸਖ਼ਤ ਨਾਲ ਪਾਲਣ ਕਰਨ ਨੂੰ ਕਿਹਾ ਹੈ। ਉਨ੍ਹਾ ਕਿਹਾ ਕਿ ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਗੋਲੀ ਮਾਰਨ ਦਾ ਆਦੇਸ਼ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਦੇਸ਼ 'ਚ ਕਈ ਲੋਕ ਪ੍ਰਭਾਵਤ ਹੋ ਚੁੱਕੇ ਹਨ।
ਮੁੱਖ ਮੰਤਰੀ ਕੇ ਸੀ ਆਰ ਨੇ ਕਿਹਾ, 'ਅਮਰੀਕਾ 'ਚ ਲਾਕਡਾਊਨ ਲਈ ਫੌਜ ਸੜਕਾਂ 'ਤੇ ਹੈ। ਜੇਕਰ ਇੱਥੇ ਲੋਕ ਲਾਕਡਾਊਨ ਦਾ ਪਾਲਣ ਨਹੀਂ ਕਰਦੇ ਤਾਂ ਫਿਰ ਇਸ ਤਰ੍ਹਾਂ ਦੀ ਸਥਿਤੀ ਖੜੀ ਹੋ ਸਕਦੀ ਹੈ, ਜਿੱਥੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਆਦੇਸ਼ ਦੇਣਾ ਪਵੇਗਾ।' ਉਨ੍ਹਾ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਸਥਿਤੀ ਨਾ ਆਉਣ ਦਿਓ। ਮੁੱਖ ਮੰਤਰੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ, 'ਕਿਸੇ ਵੀ ਕੀਮਤ 'ਤੇ ਕਿਸੇ ਨੇ ਸੜਕ 'ਤੇ ਨਹੀਂ ਆਉਣਾ। ਜੇਕਰ ਕਿਸੇ ਨੂੰ ਪ੍ਰੇਸ਼ਾਨੀ ਹੈ ਤਾਂ ਉਹ 100 ਨੰਬਰ ਡਾਇਲ ਕਰੇ, ਵਾਹਨ ਉਸ ਦੇ ਘਰ ਤੱਕ ਪਹੁੰਚੇਗਾ ਅਤੇ ਉਸ ਦੀ ਮਦਦ ਕੀਤੀ ਜਾਵੇਗੀ।'

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper