ਇਸਲਾਮਾਬਾਦ : ਕਾਬੁਲ ਅਫਗਾਨਿਸਤਾਨ ਦੀ ਰਾਜਧਾਨੀ ਬੀਚੋਂਬੀਚ ਸਥਿਤ ਗੁਰਦੁਆਰਾ 'ਚ ਵੜ ਕੇ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ ਜਿਸ 'ਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 8 ਜਖ਼ਮੀ ਹੋ ਗਏ। ਹਾਲਾਂਕਿ ਅਫਗਾਨ ਸੁਰੱਖਿਆਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ। ਅਫਗਾਨਿਸਤਾਨ 'ਚ ਘੱਟ ਗਿਣਤੀ ਭਾਈਚਾਰੇ 'ਤੇ ਇਹ ਹੁਣ ਤੱਕ ਸਭ ਤੋਂ ਵੱਡਾ ਖ਼ਤਰਨਾਕ ਹਮਲਿਆਂ 'ਚ ਇੱਕ ਹੈ।
ਤਾਲੀਬਾਨ ਦੇ ਬੁਲਾਰਾ ਜੁਬੀਹੁੱਲਾ ਮੁਜਾਹਿਦ ਨੇ ਟਵੀਟ ਕਰਕੇ ਕਿਹਾ ਕਿ ਹਮਲੇ 'ਚ ਤਾਲੀਬਾਨ ਦਾ ਹੱਥ ਨਹੀਂ ਹੈ। ਉਧਰ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਆਈ ਐਸ ਲੜਾਕੇ ਗੁਰਦੁਆਰਾ 'ਤੇ ਇਸ ਸਮੇਂ ਹਮਲੇ ਨੂੰ ਅੰਜ਼ਾਮ ਦੇ ਰਹੇ ਹਨ। ਬੰਦੂਕਧਾਰੀ ਹਮਲਾਵਰਾਂ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ ਪੌਣੇ ਅੱਠ ਵਜੇ ਸ਼ੋਰ ਬਜ਼ਾਰ ਇਲਾਕੇ 'ਚ ਸਥਿਤ ਗੁਰਦੁਆਰਾ 'ਤੇ ਹਮਲਾ ਕੀਤਾ। ਉਸ ਸਮੇਂ 150 ਸ਼ਰਧਾਲੂ ਉਥੇ ਸਨ। ਕਾਬੁਲ ਪੁਲਸ ਨੇ ਕਿਹਾ ਕਿ ਗੁਰਦੁਆਰਾ 'ਚੋਂ ਘੱਟੋ ਘੱਟ 11 ਬੱਚਿਆਂ ਨੂੰ ਸੁਰੱਖਿਆ ਕੱਢਿਆ ਗਿਆ ਹੈ।