Latest News
ਪਾਵੇ ਨਾਲ ਪਤਨੀ ਦਾ ਕਤਲ

Published on 29 Mar, 2020 10:45 AM.


ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਬੋਬੀ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਗਾਹੀ ਭੈਣੀ ਵਿਖੇ ਐਤਵਾਰ ਸੁਖਵੀਰ ਸਿੰਘ ਨੇ ਆਪਣੀ ਪਤਨੀ ਕਮਲਜੀਤ ਕੌਰ ਦਾ ਸਿਰ ਵਿਚ ਪਾਵੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਮ੍ਰਿਤਕਾ ਦੇ ਭਰਾ ਬੇਅੰਤ ਸਿੰਘ ਨੇ ਥਾਣਾ ਕੂੰਮਕਲਾਂ ਪੁਲਸ ਨੂੰ ਦੱਸਿਆ ਕਿ ਕਮਲਜੀਤ ਕੌਰ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਉਸਦਾ ਦੋ ਸਾਲ ਦਾ ਬੇਟਾ ਹੈ। ਜੀਜਾ ਸ਼ਰਾਬ ਦਾ ਆਦੀ ਸੀ ਅਤੇ ਉਹ ਪਹਿਲਾਂ ਵੀ ਅਕਸਰ ਉਸਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਤੜਕੇ ਭੈਣ ਦਾ ਫੋਨ ਆਇਆ ਕਿ ਸੁਖਵੀਰ ਸਿੰਘ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ, ਜਿਸ 'ਤੇ ਉਹ ਮਾਤਾ ਬਲਵਿੰਦਰ ਕੌਰ ਨੂੰ ਨਾਲ ਲੈ ਕੇ ਪਿੰਡ ਗਾਹੀ ਭੈਣੀ ਪੁੱਜਾ। ਉਥੇ ਜਾ ਕੇ ਦੇਖਿਆ ਕਿ ਵਿਹੜੇ 'ਚ ਕਾਫ਼ੀ ਭੀੜ ਜਮ੍ਹਾਂ ਸੀ ਅਤੇ ਉਸਦੀ ਭੈਣ ਦੀ ਖੂਨ ਨਾਲ ਲੱਥ-ਪੱਥ ਲਾਸ਼ ਬੈਡ 'ਤੇ ਪਈ ਸੀ। ਬੇਅੰਤ ਸਿੰਘ ਨੇ ਦੱਸਿਆ ਕਿ ਉਸਦੇ ਜੀਜੇ ਦੇ ਛੋਟੇ ਭਰਾ ਜਗਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੁਖਵੀਰ ਸਿੰਘ ਨਸ਼ੇ ਦੀ ਹਾਲਤ 'ਚ ਕਮਲਜੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ। ਉਸਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਸੁਖਵੀਰ ਸਿੰਘ ਨੇ ਪਾਵੇ ਨਾਲ ਉਸਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਬਚਾਅ ਕਰਦਾ ਉਥੋਂ ਭੱਜ ਆਇਆ। ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੁਖਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਕੁੱਝ ਹੀ ਘੰਟਿਆਂ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

250 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper