Latest News
ਪ੍ਰਾਵੀਡੈਂਟ ਫੰਡ ਕਢਾਉਣ ਲਈ ਸਕੀਮ 'ਚ ਸੋਧ

Published on 29 Mar, 2020 10:46 AM.


ਨਵੀਂ ਦਿੱਲੀ : ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ ਪੀ ਐਫ ਓ) ਦੇ 6 ਕਰੋੜ ਤੋਂ ਵੱਧ ਮੈਂਬਰ ਲਾਕਡਾਊਨ ਕਰਕੇ ਨਾਨ-ਰਿਫੰਡੇਬਲ ਅਡਵਾਂਸ ਕਢਵਾ ਸਕਦੇ ਹਨ। ਕੇਂਦਰੀ ਕਿਰਤ ਮੰਤਰਾਲੇ ਵੱਲੋਂ 28 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਨਾਲ ਈ ਪੀ ਐਫ ਸਕੀਮ 1952 ਵਿਚ ਸੋਧ ਕਰ ਦਿੱਤੀ ਗਈ ਹੈ। ਇਸ ਨਾਲ ਮੈਂਬਰ ਤਿੰਨ ਮਹੀਨੇ ਦੀ ਬੇਸਿਕ ਪੇ ਤੇ ਡੀ ਏ ਦੇ ਬਰਾਬਰ ਰਕਮ ਜਾਂ ਉਨ੍ਹਾਂ ਦੇ ਖਾਤੇ ਵਿਚ ਬੋਲਦੀ ਰਕਮ ਦਾ 75 ਫੀਸਦੀ ਹਿੱਸਾ, ਦੋਹਾਂ ਵਿਚੋਂ ਜੋ ਘੱਟ ਹੋਵੇ, ਕਢਵਾ ਸਕਦੇ ਹਨ। ਈ ਪੀ ਐਫ ਓ ਨੇ ਆਪਣੇ ਦਫਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹੇ ਕੇਸਾਂ ਦਾ ਤੁਰੰਤ ਨਬੇੜਾ ਕਰਨ।

337 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper