Latest News
ਐੱਮ ਪੀ ਲੈਡ ਫੰਡ 'ਤੇ ਰੋਕ ਉੱਤੇ ਨਜ਼ਰਸਾਨੀ ਦੀ ਲੋੜ : ਸੀ ਪੀ ਆਈ

Published on 07 Apr, 2020 10:32 AM.


ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਨੇ ਕੋਰੋਨਾ ਸੰਕਟ ਨਾਲ ਲੜਨ ਲਈ ਅੱੈਮ ਪੀ ਲੈਡ ਫੰਡਾਂ 'ਤੇ ਪਾਬੰਦੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਹੈ। ਇਸ ਨੇ ਕਿਹਾ ਹੈ ਕਿ ਇਸ ਸੰਬੰਧ ਵਿਚ ਸਰਕਾਰ ਸਲਾਹ ਦੇ ਸਕਦੀ ਹੈ ਕਿ ਇਸ ਫੰਡ ਦਾ ਪੈਸਾ ਸਾਂਸਦ ਆਪਣੇ ਹਲਕਿਆਂ ਵਿਚ ਚਲੰਤ ਕੋਰੋਨਾ ਸੰਕਟ ਦੌਰਾਨ ਜਨਤਕ ਸਿਹਤ 'ਤੇ ਹੀ ਖਰਚਣ। ਇਸ ਨਾਲ ਜਨਤਕ ਸਿਹਤ ਸਹੂਲਤਾਂ ਸੁਧਾਰਨ ਵਿਚ ਮਦਦ ਮਿਲੇਗੀ।
ਪਾਰਟੀ ਨੇ ਕਿਹਾ ਹੈ ਕਿ ਪੈਸੇ ਜੁਟਾਉਣ ਲਈ ਕੇਂਦਰ ਸਰਕਾਰ ਕਾਰਪੋਰੇਟ ਤੇ ਵੱਡੇ ਘਰਾਣਿਆਂ ਨੂੰ ਮਦਦ ਲਈ ਕਹੇ। ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਈ ਤਰ੍ਹਾਂ ਮਦਦ ਕਰਦੀ ਆ ਰਹੀ ਹੈ। ਮੋਦੀ ਸਰਕਾਰ ਦੌਰਾਨ 2014-15 ਤੋਂ ਹੁਣ ਤੱਕ ਕਾਰਪੋਰੇਟ ਟੈਕਸ ਵਿਚ ਦਿੱਤੀਆਂ ਛੋਟਾਂ ਨਾਲ ਉਨ੍ਹਾਂ ਨੂੰ 7 ਲੱਖ ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਜਾ ਚੁੱਕਿਆ ਹੈ।
ਪਾਰਟੀ ਨੇ ਕਿਹਾ ਕਿ ਅਜਿਹੇ ਫੈਸਲੇ ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿਚ ਪਾਰਟੀਆਂ ਦੇ ਆਗੂਆਂ ਦੀ ਬੁੱਧਵਾਰ ਸੱਦੀ ਮੀਟਿੰਗ ਵਿਚ ਲਏ ਜਾਣੇ ਚਾਹੀਦੇ ਸਨ। ਯੋਗ ਸਲਾਹ-ਮਸ਼ਵਰਿਆਂ ਤੋਂ ਬਿਨਾਂ ਫੈਸਲੇ ਲੈਣ ਦੀ ਪ੍ਰਥਾ ਗੈਰ-ਸਿਹਤਮੰਦ ਹੈ, ਜਿਹੜੀ ਜਮਹੂਰੀਅਤ ਵਿਚ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕੀਤੀ ਜਾ ਸਕਦੀ।

117 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper