Latest News
ਹੁਣ ਪ੍ਰਵਾਸੀਆਂ ਦੇ ਘਰਾਂ 'ਚ ਲੜਾਈਆਂ

Published on 21 May, 2020 10:20 AM.


ਲਖਨਊ : ਪ੍ਰਵਾਸੀਆਂ ਦੇ ਪਿੰਡ ਪਰਤਣ 'ਤੇ ਯੂ ਪੀ ਦੇ ਕਈ ਜ਼ਿਲ੍ਹਿਆਂ ਵਿਚ ਝੜਪਾਂ ਹੋਣ ਲੱਗ ਪਈਆਂ ਹਨ। ਇਨ੍ਹਾਂ ਦਾ ਮੁੱਖ ਕਾਰਨ ਪੇਂਡੂਆਂ ਵੱਲੋਂ ਪ੍ਰਵਾਸੀਆਂ ਨੂੰ ਕੁਆਰਨਟੀਨ ਤੋਂ ਬਿਨਾਂ ਪਿੰਡਾਂ ਵਿਚ ਵੜਨੋ ਰੋਕਣਾ ਹੈ। ਪਿਛਲੇ ਪੰਜ ਦਿਨਾਂ ਵਿਚ ਪ੍ਰਯਾਗਰਾਜ ਰੇਂਜ ਵਿਚ ਹੀ ਅਜਿਹੇ ਕਰੀਬ ਦੋ ਦਰਜਨ ਮਾਮਲੇ ਵਾਪਰ ਚੁੱਕੇ ਹਨ। ਨਾਲ ਲਗਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਸਭ ਤੋਂ ਵੱਧ 15 ਘਟਨਾਵਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਪ੍ਰਤਾਪਗੜ੍ਹ ਦੇ ਐਡੀਸ਼ਨਲ ਐੱਸ ਪੀ ਸੁਰਿੰਦਰ ਦਵੇਦੀ ਨੇ ਦੱਸਿਆ ਕਿ ਇਕ ਦਰਜਨ ਘਟਨਾਵਾਂ ਪ੍ਰਵਾਸੀਆਂ ਦੀ ਆਪਣੇ ਪਰਵਾਰਾਂ ਨਾਲ ਲੜਾਈ ਦੀਆਂ ਹੋਈਆਂ ਹਨ। ਬਹੁਤੇ ਪ੍ਰਵਾਸੀ ਡਰਾਈਵਰ ਹਨ, ਜਿਹੜੇ ਆਪਣੀਆਂ ਟੈਕਸੀਆਂ ਤੇ ਆਟੋ ਚਲਾਉਂਦੇ ਹਨ। ਜਦੋਂ ਉਹ ਲਾਕਡਾਊਨ ਦੌਰਾਨ ਘਰ ਆ ਗਏ ਤਾਂ ਜਾਇਦਾਦ ਦੇ ਝਗੜੇ ਹੋ ਗਏ। ਕੁਝ ਲੜਾਈਆਂ ਇਸ ਕਰਕੇ ਹੋ ਰਹੀਆਂ ਹਨ, ਕਿਉਂਕਿ ਬਾਹਰੋਂ ਆਉਣ ਵਾਲਿਆਂ ਨੂੰ ਕੋਰੋਨਾ ਕੈਰੀਅਰ ਕਹਿ ਦਿੱਤਾ।

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper