Latest News
ਪੀ ਐੱਮ ਕੇਅਰਜ਼ 'ਤੇ ਟਵੀਟ ਨੂੰ ਲੈ ਕੇ ਸੋਨੀਆ ਗਾਂਧੀ ਵਿਰੁੱਧ ਐੱਫ ਆਈ ਆਰ

Published on 21 May, 2020 10:21 AM.


ਬੈਂਗਲੁਰੂ : ਪ੍ਰਧਾਨ ਮੰਤਰੀ ਕੇਅਰਜ਼ ਫੰਡ ਬਾਰੇ ਕਾਂਗਰਸ ਪਾਰਟੀ ਦੇ ਇੱਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ ਇਹ ਟਵੀਟ 11 ਮਈ ਨੂੰ ਕੀਤਾ ਗਿਆ ਸੀ। ਐੱਫ ਆਈ ਆਰ ਵਿੱਚ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਸੰਚਾਲਕ ਦੱਸਿਆ ਗਿਆ ਹੈ। ਇਹ ਸ਼ਿਕਾਇਤ ਪ੍ਰਵੀਨ ਕੇਵੀ ਨਾਂਅ ਦੇ ਵਿਅਕਤੀ ਨੇ ਦਰਜ ਕਰਵਾਈ ਹੈ। ਉਹ ਭਾਜਪਾ ਵਰਕਰ ਅਤੇ ਇੱਕ ਵਕੀਲ ਹੈ। ਵਕੀਲ ਕੇ ਵੀ ਪ੍ਰਵੀਨ ਨੇ ਕਿਹਾ ਕਿ ਉਨ੍ਹਾਂ ਨੇ ਪੀ ਐੱਮ ਕੇਅਰਜ਼ ਫੰਡ ਨੂੰ ਫਰਜ਼ੀ ਦੱਸਿਆ। ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਇਹ ਲੋਕਾਂ ਲਈ ਖ਼ਰਚ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਇਸ ਫੰਡ ਦੀ ਵਰਤੋਂ ਕਰਦਿਆਂ ਵਿਦੇਸ਼ੀ ਦੌਰਿਆਂ 'ਤੇ ਜਾਣਗੇ। ਇਹ ਕੋਵਿਡ-19 ਸਥਿਤੀ ਵਿੱਚ ਅਫਵਾਹ ਹੈ। ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਈ ਹੈ। 11 ਮਈ ਨੂੰ ਕਾਂਗਰਸ ਪਾਰਟੀ ਨੇ ਕਈ ਟਵੀਟ ਕੀਤੇ, ਜਿਸ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਪਾਰਦਰਸ਼ਤਾ ਬਾਰੇ ਸਵਾਲ ਖੜੇ ਕੀਤੇ ਗਏ ਹਨ। ਇੱਕ ਟਵੀਟ ਵਿੱਚ ਲਿਖਿਆ ਗਿਆ ਹੈ, 'ਪ੍ਰਧਾਨ ਮੰਤਰੀ ਕੇਅਰਜ਼ ਦੇ ਨਾਂਅ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਫੰਡ ਪ੍ਰਧਾਨ ਮੰਤਰੀ ਦੀ ਦੇਖਭਾਲ ਲਈ ਬਣਾਇਆ ਗਿਆ ਹੈ, ਨਾ ਕਿ ਜਨਤਾ ਦੀ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਫੰਡ ਇਕੱਠੇ ਕਰਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਗਠਨ ਕੀਤਾ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਕੇਅਰ ਫੰਡ ਬਣਾਇਆ ਗਿਆ ਹੈ, ਇਸ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਵੀ ਉੱਠ ਰਹੇ ਹਨ। ਕਾਂਗਰਸ ਪਾਰਟੀ ਲਗਾਤਾਰ ਇਸ ਦੇ ਆਡਿਟ ਦੀ ਮੰਗ ਕਰ ਰਹੀ ਹੈ।

162 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper