Latest News
ਅਮਫਾਨ ਨਾਲ ਬੰਗਾਲ 'ਚ 72 ਮੌਤਾਂ : ਮਮਤਾ

Published on 21 May, 2020 10:28 AM.


ਕੋਲਕਾਤਾ : ਅਮਫਾਨ ਤੂਫ਼ਾਨ ਨੇ ਪੱਛਮੀ ਬੰਗਾਲ 'ਚ ਵੱਡੀ ਤਬਾਹੀ ਮਚਾਈ ਹੈ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਨੇ ਕੋਲਕਾਤਾ ਏਅਰਪੋਰਟ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਕੋਲਕਾਤਾ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਪੱਛਮੀ ਬੰਗਾਲ 'ਚ ਤੂਫ਼ਾਨ ਨਾਲ ਕਿੰਨੀ ਤਬਾਹੀ ਹੋਈ, ਇਸ ਦਾ ਅਨੁਮਾਨ ਲਾਉਣਾ ਹਾਲੇ ਬਾਕੀ ਹੈ, ਪਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਅਮਫਾਨ ਨਾਲ ਸੂਬੇ 'ਚ 72 ਲੋਕਾਂ ਦੀ ਮੌਤ ਹੋਈ ਹੈ। ਮਮਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਸੂਬੇ ਦਾ ਦੌਰਾ ਕਰਨ ਦੀ ਮੰਗ ਕੀਤੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਹਾਲੇ ਹਾਲਾਤ ਠੀਕ ਹਨ। ਮੈਂ ਪ੍ਰਧਾਨ ਮੰਤਰੀ ਤੋਂ ਮੰਗ ਕਰਦੀ ਹਾਂ ਕਿ ਉਹ ਇੱਥੋਂ ਦਾ ਦੌਰਾਨ ਕਰਨ। ਮੈਂ ਵੀ ਹਵਾਈ ਸਰਵੇਖਣ ਕਰਾਂਗੀ, ਪਰ ਮੈਂ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 2 ਲੱਖ ਮੁਆਵਾਜ਼ਾ ਵੀ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੀ ਇਨਕਮ ਜ਼ੀਰੋ ਹੈ ਅਤੇ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਪਵੇਗਾ। ਪੂਰੇ ਬੰਗਾਲ 'ਚ 72 ਲੋਕਾਂ ਦੀ ਮੌਤ ਹੋਈ ਹੈ। ਮਮਤਾ ਬੈਨਰਜੀ ਮੁਤਾਬਕ ਕੋਲਕਾਤਾ 'ਚ 15, ਹਾਵੜਾ 'ਚ 7, ਉਤਰੀ 24 ਪਰਗਨਾ 'ਚ 17, ਈਸਟ ਮਿਦਨਾਪੁਰ 'ਚ 6, ਦੱਖਣੀ 24 ਪਰਗਨਾ 'ਚ 18 ਅਤੇ ਹੁਗਲੀ 'ਚ 2 ਲੋਕਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਅਮਫਾਨ ਦਾ ਸਭ ਤੋਂ ਜ਼ਿਆਦਾ ਕਹਿਰ ਪੱਛਮੀ ਬੰਗਾਲ ਦੇ ਉਤਰੀ 24 ਪਰਗਨਾ, ਦੱਖਣੀ 24 ਪਰਗਨਾ, ਮਿਦਨਾਪੁਰ ਅਤੇ ਕੋਲਕਾਤਾ 'ਚ ਰਿਹਾ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper