Latest News
ਅਮਰੀਕਾ ਤੋਂ 100 ਭਾਰਤੀਆਂ ਨੂੰ ਲੈ ਮੁਹਾਲੀ ਪਹੁੰਚਿਆ ਜਹਾਜ਼

Published on 22 May, 2020 08:10 AM.

ਚੰਡੀਗੜ੍ਹ (ਗੁਰਜੀਤ ਬਿੱਲਾ)-ਅਮਰੀਕਾ ਤੋਂ 100 ਭਾਰਤੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਮੁਹਾਲੀ ਹਵਾਈ ਅੱਡੇ 'ਤੇ ਪਹੁੰਚਿਆ। ਇਸ 'ਚ 64 ਪੰਜਾਬ ਅਤੇ ਬਾਕੀ ਚੰਡੀਗੜ੍ਹ, ਹਰਿਆਣਾ, ਹਿਮਾਚਲ ਤੇ ਉੱਤਰਾਖੰਡ ਨਾਲ ਸਬੰਧਿਤ ਹਨ। ਇਹ ਫਲਾਈਟ ਪਹਿਲਾਂ ਦਿੱਲੀ ਰੁਕੀ ਤੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁਹਾਲੀ ਏਅਰਪੋਰਟ 'ਤੇ 100 ਬੰਦੇ ਲੈ ਕੇ ਪਹੁੰਚੀ।ਇਨ੍ਹਾਂ ਨੂੰ ਸੰਬੰਧਤ ਜ਼ਿਲ੍ਹਿਆਂ 'ਚ ਸਥਾਪਿਤ ਕੀਤੇ ਸਰਕਾਰੀ ਕੁਆਰੰਟੀਨ ਕੇਂਦਰਾਂ 'ਚ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਕੁਆਰੰਟੀਨ ਕੀਤੇ ਜਾਣ ਵਾਲੇ ਬਾਹਰਲੇ ਮੁਲਕਾਂ ਤੋਂ ਆਏ ਯਾਤਰੀਆਂ ਲਈ ਐਲਾਨ ਕੀਤਾ ਸੀ ਕਿ ਜੋ ਯਾਤਰੀ ਆਪਣੇ ਖਰਚ 'ਤੇ ਹੋਟਲਾਂ 'ਚ ਰਹਿ ਸਕਦੇ ਹਨ, ਉਹ ਹੋਟਲਾਂ 'ਚ ਕੁਆਰੰਟੀਨ ਹੋ ਸਕਦੇ ਹਨ ਅਤੇ ਬਾਕੀਆਂ ਨੂੰ ਸਰਕਾਰੀ ਕੁਆਰੰਟੀਨ ਕੇਂਦਰਾਂ 'ਚ ਜਾਣਾ ਪਏਗਾ।

104 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper