Latest News
107 ਸਵਾਰਾਂ ਵਾਲਾ ਜਹਾਜ਼ ਕਰਾਚੀ 'ਚ ਘਰਾਂ 'ਤੇ ਡਿੱਗਿਆ

Published on 22 May, 2020 08:24 AM.

ਕਰਾਚੀ : ਲਾਹੌਰ ਤੋਂ ਕਰਾਚੀ ਆ ਰਿਹਾ ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਸ਼ੁੱਕਰਵਾਰ ਦਿਨੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਕੋਲ ਪੈਂਦੇ ਮਲੀਰ ਦੀ ਮਾਡਲ ਕਾਲੋਨੀ 'ਤੇ ਡਿੱਗ ਕੇ ਤਬਾਹ ਹੋ ਗਿਆ। ਜਹਾਜ਼ ਵਿਚ 99 ਮੁਸਾਫਰ ਤੇ 8 ਅਮਲੇ ਦੇ ਮੈਂਬਰ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ ਕਹਿ ਨਹੀਂ ਸਕਦੇ ਕਿ ਕਿੰਨੇ ਸਵਾਰ ਬਚੇ ਹੋਣਗੇ। (ਡੇਲੀ ਮੇਲ ਮੁਤਾਬਕ ਸਾਰੇ ਦੇ ਸਾਰੇ 107 ਸਵਾਰ ਮਾਰੇ ਗਏ ਹਨ) ਈਦੀ ਫਾਊਂਡੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ 13 ਲਾਸ਼ਾਂ ਹਸਪਤਾਲ ਪਹੁੰਚਾਈਆਂ। ਕਾਲੋਨੀ ਵਿਚ ਰਹਿੰਦੇ 25-30 ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ। ਏਅਰਲਾਈਨਜ਼ ਦੇ ਚੀਫ ਐਗਜ਼ੈਕਟਿਵ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਕਿਹਾ ਕਿ ਪਾਇਲਟ ਨੇ ਕੰਟਰੋਲ ਰੂਮ ਨੂੰ ਦੱਸਿਆ ਸੀ ਕਿ ਤਕਨੀਕੀ ਨੁਕਸ ਪੈ ਗਿਆ ਹੈ। ਉਤਰਨ ਲਈ ਦੋ ਰਨਵੇ ਤਿਆਰ ਸਨ, ਪਰ ਉਸ ਨੇ ਉਤਰਨ ਦੀ ਥਾਂ ਚੱਕਰ ਲਾਉਣ ਦਾ ਫੈਸਲਾ ਕੀਤਾ। ਕੁਝ ਲੋਕਾਂ ਨੇ ਕਿਹਾ ਕਿ ਜਹਾਜ਼ ਨੇ ਉੱਪਰ ਹੀ ਅੱਗ ਫੜ ਲਈ ਸੀ।

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper