Latest News
ਮਜ਼ਦੂਰ-ਮੁਲਾਜ਼ਮ ਵਿਰੋਧੀ ਕਦਮਾਂ ਤੇ ਪ੍ਰਵਾਸੀਆਂ ਪ੍ਰਤੀ ਉਦਾਸੀਨਤਾ ਖਿਲਾਫ ਪੰਜਾਬ ਭਰ 'ਚ ਮੁਜ਼ਾਹਰੇ

Published on 22 May, 2020 08:27 AM.

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਟਰੇਡ ਯੂਨੀਅਨਾਂ, ਇੰਟਕ, ਏਟਕ, ਸੀ ਟੂ, ਸੀ ਟੀ ਯੂ, ਟੀ ਐੱਚ ਕੇ ਯੂ ਅਤੇ ਟੀ ਯੂ ਸੀ ਸੀ ਨੇ ਸ਼ੁੱਕਰਵਾਰ ਪੰਜਾਬੀ ਭਵਨ ਤੋਂ ਲੈ ਕੇ ਮਿੰਨੀ ਸਕਤਰੇਤ ਤੱਕ ਪ੍ਰਦਰਸ਼ਨ ਕੀਤਾ ਤੇ ਮਿੰਨੀ ਸਕੱਤਰੇਤ ਵਿਖੇ ਇੱਕ ਰੋਸ ਰੈਲੀ ਕੀਤੀ, ਜਿਸ ਵਿੱਚ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਤਬਦੀਲੀਆਂ ਦੀ ਨਿਖੇਧੀ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਉਹਨਾਂ ਦੇ ਜੱਦੀ ਸਥਾਨਾਂ 'ਤੇ ਜਾਣ ਪ੍ਰਤੀ ਪੂਰੀ ਉਦਾਸੀਨਤਾ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਸਵਰਨ ਸਿੰਘ, ਰਮੇਸ਼ ਰਤਨ, ਪਰਮਜੀਤ ਸਿੰਘ, ਸੁਖਮਿੰਦਰ ਸਿੰਘ ਲੋਟੇ, ਹਰੀ ਸਿੰਘ ਸਾਹਨੀ ਤੇ ਰਾਜਵਿੰਦਰ ਸਿੰਘ ਸਮੇਤ ਪ੍ਰਧਾਨਗੀ ਮੰਡਲ ਨੇ ਕੀਤੀ।
ਰੈਲੀ ਵਿੱਚ ਹਾਜ਼ਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਆਪਣੇ ਜੱਦੀ ਸਥਾਨਾਂ ਨੂੰ ਜਾਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਜੀਤ ਕੌਰ ਜਨਰਲ ਸਕੱਤਰ ਏਟਕ ਨੇ ਕੇਂਦਰ ਸਰਕਾਰ ਵੱਲੋਂ ਆਪਣੇ ਪਰਵਾਰਾਂ ਵਿੱਚ ਜਾਣ ਦੇ ਚਾਹਵਾਨ ਮਜ਼ਦੂਰਾਂ ਪ੍ਰਤੀ ਉਦਾਸੀਨਤਾ ਦੀ ਨਿਖੇਧੀ ਕੀਤੀ। ਉਹਨਾਂ ਦੀ ਆਵਾਜਾਈ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਅਤੇ ਵੱਖ-ਵੱਖ ਥਾਵਾਂ ਤੋਂ ਰੇਲ ਗੱਡੀਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਖਾਣੇ/ ਰਾਸ਼ਨ ਦੀ ਕੋਈ ਗਰੰਟੀ ਨਹੀਂ, ਉਨ੍ਹਾਂ ਨੂੰ ਰਿਹਾਇਸ ਤੋਂ ਬੇਦਖਲ ਕਰ ਦਿੱਤਾ ਗਿਆ ਹੈ। 22 ਮਾਰਚ ਦੇ ਬਾਅਦ 92 ਪ੍ਰਤੀਸ਼ਤ ਮਜ਼ਦੂਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਇਹ ਸਰਕਾਰ ਦੁਆਰਾ ਦਿੱਤੀ ਗਈ ਸਲਾਹ ਦੇ ਬਾਵਜੂਦ ਹੋਇਆ ਹੈ, ਹਾਲਾਂਕਿ ਸਰਕਾਰ ਨੇ ਹੁਣ ਆਪਣਾ ਇਹ ਆਦੇਸ਼ ਕਾਰਪੋਰੇਟਾਂ ਦੇ ਦਬਾਅ ਹੇਠ ਵਾਪਸ ਲੈ ਲਿਆ ਹੈ। ਇਹੀ ਕਾਰਨ ਹੈ ਕਿ ਰਾਸ਼ਨ ਦੀ ਘਾਟ ਅਤੇ ਨੌਕਰੀਆਂ ਨਾ ਹੋਣ ਕਾਰਨ ਹਜ਼ਾਰਾਂ ਕਾਮੇ ਪੈਦਲ ਚੱਲ ਰਹੇ ਹਨ ਜਾਂ ਦੂਸਰੇ ਰਾਜਾਂ ਵਿਚ ਆਪਣੇ ਸਾਈਕਲਾਂ 'ਤੇ ਜਾ ਰਹੇ ਹਨ ਤੇ ਇਹਨਾਂ ਵਿੱਚ ਬੱਚੇ ਤੇ ਗਰਭਵਤੀ ਔਰਤਾਂ ਵੀ ਹਨ। ਉਨ੍ਹਾਂ ਦੀ ਦੁਰਦਸ਼ਾ ਨੇ ਸਰਕਾਰ ਨੂੰ ਹਿਲਾਇਆ ਨਹੀਂ। ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਸਰਕਾਰ ਕਿਰਤ ਕਾਨੂੰਨਾਂ ਨੂੰ ਬਦਲਣ ਵਿੱਚ ਲੱਗ ਗਈ ਹੈ।
ਸੀ ਟੀ ਯੂ ਦੇ ਸੂਬਾਈ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ਯੂ ਪੀ, ਕਰਨਾਟਕ ਅਤੇ ਗੁਜਰਾਤ ਵਿੱਚ ਪਹਿਲਾਂ ਹੀ ਮਜ਼ਦੂਰ ਕਾਨੂੰਨਾਂ ਵਿੱਚ ਸਖਤ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਮਜ਼ਦੂਰਾਂ ਨੂੰ ਲੱਗਭੱਗ ਗੁਲਾਮ / ਬੰਧੂਆ ਮਜ਼ਦੂਰ ਬਣਾ ਦਿੱਤਾ ਜਾਏਗਾ। ਵਿੱਤ ਮੰਤਰੀ ਦੁਆਰਾ ਪੰਜ ਲੜੀਵਾਰ ਭਾਸ਼ਣਾਂ ਦੀ ਘੋਸ਼ਣਾ ਕੀਤੀ ਗਈ, ਪ੍ਰੇਰਣਾ ਪੈਕੇਜ ਵਿੱਚ ਸਿਰਫ ਉਹਨਾਂ ਗੱਲਾਂ ਦੀ ਬਿਆਨਬਾਜ਼ੀ ਕੀਤੀ ਗਈ, ਜੋ ਕਿ ਪਹਿਲਾਂ ਹੀ ਬਜਟ ਅਤੇ ਇਸ ਤੋਂ ਪਹਿਲਾਂ ਐਲਾਨੀਆਂ ਜਾ ਚੁੱਕੀਆਂ ਹਨ। ਵਿੱਤ ਮੰਤਰੀ ਦੇ ਭਾਸ਼ਣ ਕਰਜ਼ ਮੇਲਾ ਬਣ ਕੇ ਰਹਿ ਗਏ, ਜਿਸ ਵਿਚ ਮਜ਼ਦੂਰਾਂ ਦੀ ਗੱਲ ਤਾਂ ਛੱਡੋ ਕਰਮਚਾਰੀਆਂ ਜਾਂ ਛੋਟੇ ਉਦਯੋਗ ਨੂੰ ਵੀ ਕੁਝ ਨਹੀਂ ਦਿੱਤਾ ਗਿਆ।
ਰਘੁਨਾਥ ਸਿੰਘ ਸੂਬਾ ਸਕੱਤਰ ਸੀਟੂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਨੂੰ ਉਸ ਦੇ ਪੈਕੇਜ ਵਿਚ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਜਨਤਕ ਖੇਤਰ ਦੇ ਅਦਾਰਿਆਂ ਦੇ ਵਿਨਿਵੇਸ਼ ਦੀ ਵੀ ਅਲੋਚਨਾ ਕੀਤੀ। ਇਸ ਮੌਕੇ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਰਾਸ਼ਨ ਸਪਲਾਈ ਨੂੰ ਸੁਚਾਰੂ ਕੀਤਾ ਜਾਏ, ਇਸ ਨੂੰ ਪਰਦਰਸ਼ੀ ਕੀਤਾ ਜਾਏ ਤੇ ਬੀ ਐੱਲ ਓ ਰਾਹੀਂ ਕਰਵਾਇਆ ਜਾਏ, 1905 ਫ਼ੋਨ ਨੰਬਰ ਲੋਕਾਂ ਨੂੰ ਨਹੀਂ ਮਿਲਦਾ, ਇਸ ਨੂੰ ਠੀਕ ਕੀਤਾ ਜਾਏ। ਘਰਾਂ ਨੂੰ ਜਾਣ ਵਾਲੇ ਚਾਹਵਾਨ ਵਰਕਰਾਂ ਦਾ ਜਾਣਾ ਅਸਾਨ ਕੀਤਾ ਜਾਏ। ਨੇੜੇ ਦੇ ਸੂਬਿਆਂ ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਲਈ ਬੱਸਾਂ ਚਲਾਈਆਂ ਜਾਣ।
ਮੈਮੋਰੰਡਮ ਦੇਣ ਵਾਲਿਆਂ ਵਿੱਚ ਕਾਮਰੇਡ ਡੀ ਪੀ ਮੌੜ, ਤਰਸੇਮ ਜੋਧਾਂ, ਸੁਭਾਸ਼ ਰਾਣੀ, ਸਰਬਜੀਤ ਸਰਹਾਲੀ, ਗੁਰਜੀਤ ਸਿੰਘ, ਪ੍ਰੋ. ਜੈਪਾਲ ਸਿੰਘ, ਦਲਜੀਤ ਸਿੰਘ, ਐੱਮ ਐੱਸ ਭਾਟੀਆ, ਵਿਜੈ ਕੁਮਾਰ, ਹਰਜਿੰਦਰ ਸਿੰਘ ਆਦਿ ਸਨ। ਇਹਨਾਂ ਤੋਂ ਇਲਾਵਾ ਪ੍ਰਮੁੱਖ ਆਗੂ ਲਖਵਿੰਦਰ ਸਿੰਘ, ਕੇਵਲ ਸਿੰਘ ਬਨਵੈਤ, ਗੁਰਮੇਲ ਸਿੰਘ ਮੈਲਡੇ, ਫ਼ਿਰੋਜ਼ ਮਾਸਟਰ, ਬਲਦੇਵ ਮੋਦਗਿੱਲ, ਘਣਸ਼ਿਆਮ ਤੇ ਹਨੂਮਾਨ ਪ੍ਰਸਾਦ ਦੂਬੇ ਆਦਿ ਮੌਜੂਦ ਸਨ।
ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) : ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇÎਸ਼ਨਾਂ ਦੇ ਸਾਂਝੇ ਕੌਮੀ ਮੰਚ ਦੇ ਦੇਸ਼Î ਵਿਆਪੀ ਰੋਸ ਦਿਵਸ ਮਨਾਉਣ ਦੇ ਸੱਦੇ ਉਪਰ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼Îਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼Îਨ ਕੀਤਾ ਗਿਆ। ਇਹ ਰੋਸ ਪ੍ਰਦਰਸ਼Îਨ ਕੇਂਦਰ ਸਰਕਾਰ ਅਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ/ਮੁਲਾਜ਼ਮ ਵਿਰੋਧੀ ਪਾਸ ਕੀਤੀਆਂ ਜਾ ਰਹੀਆਂ ਨੀਤੀਆਂ ਦੇ ਵਿਰੋਧ ਵਿੱਚ ਕੀਤਾ ਗਿਆ। ਟ੍ਰੇਡ ਯੂਨੀਅਨਾਂ ਦੇ ਸੁਬਾਈ ਅਤੇ ਸਥਾਨਕ ਆਗੂਆਂ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਵਿਜੇ ਮਿਸ਼Îਰਾ, ਏਟਕ ਦੇ ਸੁਬਾਈ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ, ਹਿੰਦ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਬਾਵਾ, ਇੰਟਕ ਦੇ ਪ੍ਰਧਾਨ ਸੁਰਿੰਦਰ Îਸ਼ਰਮਾ, ਬ੍ਰਹਮਦੇਵ Îਸ਼ਰਮਾ, ਜਗਤਾਰ ਸਿੰਘ ਕਰਮਪੁਰ, ਬਿੱਟੂ, ਡਾ. ਭੁਪਿੰਦਰ ਸਿੰਘ, ਅਧਿਆਪਕ ਆਗੂ, ਵਿਜੇ ਕਪੂਰ ਆਦਿ ਨੇ ਰੋਸ ਪ੍ਰਦਰÎਸ਼ਨ ਦੌਰਾਨ ਸੰਬੋਧਨ ਕੀਤਾ ਬੁਲਾਰਿਆਂ ਨੇ ਕਰਫਿਊ/ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਹੋਈ ਦੁਰਗਤ ਅਤੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਜਾਲਮਾਨਾ ਢੰਗ ਨਾਲ ਕੀਤੇ ਵਹਿÎਸ਼ੀ ਅੱਤਿਆਚਾਰ ਦੀ ਸਖਤ ਨਿੰਦਾ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਲਈ ਯੋਗ ਅਤੇ ਮੁਫਤ ਸਫਰ ਦੇ ਪ੍ਰਬੰਧ ਕੀਤੇ ਜਾਣ ਅਤੇ ਹਰੇਕ ਮਜ਼ਦੂਰ ਨੂੰ 10,000 ਰੁਪਏ ਨਗਦ ਦਿੱਤੇ ਜਾਣ। ਇਸ ਮੌਕੇ ਕਾਮਰੇਡ ਸੁਖਵੰਤ ਸਿੰਘ, ਸੁਰਿੰਦਰ ਟੋਨਾ, ਡਾ. ਬਲਵਿੰਦਰ ਸਿੰਘ, ਮੋਹਨ ਲਾਲ, ਰਾਮਦਰÎ ਗੌਤਮ, ਕੁਲਦੀਪ ਮਹਿਤਾ, ਕਾਮਰੇਡ ਗੁਰਨਾਮ ਕੌਰ ਗੁਮਾਨਪੁਰਾ, ਅਕਵਿੰਦਰ ਕੌਰ, ਸ੍ਰੀਮਤੀ ਕੁਲਵੰਤ ਕੌਰ ਆਦਿ ਹਾਜ਼ਰ ਸਨ।
ਪਟਿਆਲਾ : ਮਿੰਨੀ ਸਕੱਤਰੇਤ ਦੇ ਬਾਹਰ ਭਾਰਤ ਦੀਆਂ 10 ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੋਰੋਨਾ ਸੰਕਟ ਦੇ ਸਮੇਂ ਨੂੰ ਢਾਲ ਬਣਾਕੇ ਚੁੱਕੇ ਜਾ ਰਹੇ ਮਜਦੂਰ ਵਿਰੋਧੀ ਕਦਮਾਂ ਦੇ ਵਿਰੁੱਧ ਸ਼ੁੱਕਰਵਾਰ ਰੋਸ ਪ੍ਰਗਟ ਕਰਦੇ ਹੋਏ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਸਰਵਸ੍ਰੀ ਨਿਰਮਲ ਸਿੰਘ ਧਾਲੀਵਾਲ ਏਟਕ, ਮਦਨਜੀਤ ਡਕਾਲਾ ਇੰਟਕ, ਸੁੱਚਾ ਸਿੰਘ ਸੀਟੂ, ਦਰਸ਼ਨ ਸਿੰਘ ਲੁਬਾਣਾ ਪ ਸ ਸ ਫ, ਹਰੀ ਸਿੰਘ ਦੌਣ ਕਲਾਂ ਸੀ ਟੂ ਯੂ ਪੰਜਾਬ ਅਤੇ ਦਰਸ਼ਨ ਸਿੰਘ ਬੇਲੂਮਾਜਰਾ ਪ ਸ ਸ ਫ ਨੇ ਕੀਤੀ।
ਜਿਨ੍ਹਾਂ ਮੰਗਾਂ ਨੂੰ ਲੈ ਕੇ ਮੁਜ਼ਾਹਰਾ ਕੀਤਾ ਗਿਆ, ਉਨ੍ਹਾਂ ਵਿੱਚ ਪ੍ਰਮੁੱਖ ਮੰਗਾਂ, ਘੱਟੋ-ਘੱਟ ਉਜਰਤ 21000/- ਰੁਪਏ ਕਰਨਾ, ਡੀ ਏ ਦਾ 1 ਮਈ 2020 ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਨਾ, ਕਿਰਤ ਕਾਨੂੰਨਾਂ ਨੂੰ ਮੁਅੱਤਲ ਕਰਨ ਦੇ ਮਜ਼ਦੂਰ ਵਿਰੋਧੀ ਫੈਸਲੇ ਰੱਦ ਕਰਨੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ ਏ ਬੰਦ ਕਰਨ ਦਾ ਫੈਸਲਾ ਰੱਦ ਕਰਨਾ, ਕੋਰੋਨਾ ਕਾਰਨ ਰੁਜ਼ਗਾਰ ਖੁੱਸਣ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਮਜ਼ਦੂਰਾਂ ਦੀਆਂ ਅੱਤ ਦੀਆਂ ਭੈੜੀਆਂ ਮੁਸੀਬਤਾਂ ਨੂੰ ਦੂਰ ਕਰਨ ਲਈ, ਗੈਰ-ਜਥੇਬੰਦਕ ਮਜਦੂਰਾਂ ਦੇ ਖਾਤਿਆਂ ਵਿੱਚ 10000/- ਰੁਪਏ ਤੁਰੰਤ ਪਾਉਣਾ, ਬਿਨਾਂ ਦਸਤਾਵੇਜ਼ੀ ਸਬੂਤਾਂ ਤੋਂ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਨਾ, ਪ੍ਰਵਾਸੀ ਮਜ਼ਦੂਰਾਂ ਸੰਬੰਧੀ ਕਾਨੂੰਨ 1979 ਨੂੰ ਮਜ਼ਬੂਤ ਕਰਨਾ, ਮਨਰੇਗਾ ਤਹਿਤ 200 ਦਿਨਾਂ ਲਈ ਕੰਮ ਦੇਣਾ ਅਤੇ ਬਜਟ 1,50,000/- ਕਰੋੜ ਰੁਪਏ ਕਰਨਾ, ਸਰਕਾਰੀ ਅਤੇ ਪਬਲਿਕ ਸੈਕਟਰ ਦੀ ਉਭਰ ਕੇ ਸਾਹਮਣੇ ਆਈ ਭੂਮਿਕਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਮਜ਼ਬੂਤ ਕਰਨਾ, ਕੋਰੋਨਾ ਦੇ ਸੰਕਟ ਸਮੇਂ ਡਿਊਟੀਆਂ ਨਿਭਾਅ ਰਹੇ ਸਮੁੱਚੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਿਹਤ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨਾ, ਉਸਾਰੀ ਕਿਰਤੀਆਂ ਦੀਆਂ ਕਾਪੀਆਂ ਨਵਿਆਉਣ ਦਾ ਸਮਾਂ 31 ਦਸੰਬਰ ਤੱਕ ਵਧਾਉਣਾ, ਬਿਜਲੀ ਬਿੱਲ 2020 ਵਾਪਸ ਲੈਣਾ ਅਤੇ 20 ਲੱਖ ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਵੱਲੋਂਐਲਾਨੇ ਗਏ ਪੈਕੇਜ ਨੂੰ ਕਰਜੇ ਦੇ ਮਕੜਜਾਲ ਦੀ ਬਜਾਏ ਹਕੀਕੀ ਵਿੱਤੀ ਮਦਦ ਦਾ ਪੈਕੇਜ ਬਣਾਉਣਾ ਆਦਿ ਸ਼ਾਮਲ ਸਨ। ਇਸ ਸਮੇਂ ਜਿਹੜੇ ਹੋਰ ਆਗੂ ਸ਼ਾਮਲ ਸਨ, ਉਹ ਸਨ ਸਰਵਸ੍ਰੀ ਉਤਮ ਸਿੰਘ ਬਾਗੜੀ, ਬਲਦੇਵ ਰਾਜ ਬੱਤਾ, ਤਰਸੇਮ ਸਿੰਘ, ਅਮਰਜੀਤ ਘਨੌਰ, ਜਗਮੋਹਨ ਨੌਲੱਖਾ ਆਦਿ। ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਸਖਤ ਤਾੜਨਾ ਕੀਤੀ ਕਿ ਕੋਰੋਨਾ ਦਾ ਖੌਫ ਖੜਾ ਕਰਕੇ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਿਆਉਣ ਦੀ ਖੇਡ ਅਤੇ ਮਜ਼ਦੂਰਾਂ ਉਪਰ ਸਾਰਾ ਆਰਥਕ ਬੋਝ ਪਾਉਣ ਦਾ ਛੜਯੰਤਰ ਨਹੀਂ ਚਲਣ ਦਿੱਤਾ ਜਾਵੇਗਾ।
ਝਬਾਲ : ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਵਾਸਤੇ ਏਟਕ, ਆਰ ਐੱਮ ਪੀ ਆਈ, ਆਸ਼ਾ ਵਰਕਰ ਯੂਨੀਅਨ ਏਟਕ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ, ਸਰਬ ਭਾਰਤ ਨੌਜਵਾਨ ਸਭਾ ਅਤੇ ਸੀ ਪੀ ਆਈ ਵੱਲੋਂ ਸਾਂਝੇ ਤੌਰ 'ਤੇ ਕਸਬਾ ਝਬਾਲ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਏਟਕ ਦੇ ਸੂਬਾਈ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਅਤੇ ਜਿਨ੍ਹਾਂ ਲੋਕਾਂ ਦੇ ਵੀ ਕੰਮ ਖੁਸੇ ਹਨ, ਉਨ੍ਹਾਂ ਨੂੰ ਘਰ ਪਰਤੀ ਘੱਟ ਤੋਂ ਘੱਟ 20 ਹਜ਼ਾਰ ਰੁਪਏ ਦਾ ਪੈਕੇਜ ਦੇਵੇ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਅਤੇ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਆਗੂ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਆਰਥਕ ਪੈਕੇਜ ਦਿੱਤੇ ਹਨ, ਉਹ ਲੋਕਾਂ ਨਾਲ ਛਲਾਵਾ ਹੀ ਕੀਤਾ ਗਿਆ ਹੈ। ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਨਰਭਿੰਦਰ ਸਿੰਘ ਪੱਧਰੀ ਅਤੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਯੁੱਗ ਵਿੱਚ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਥਾਂ 6 ਘੰਟੇ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਮੌਕੇ ਬਿੱਲਾ ਖੂਹ ਵਾਲਾ, ਡਾ. ਬਲਵਿੰਦਰ ਸਿੰਘ ਝਬਾਲ, ਸੀਮਾ ਸੋਹਲ, ਲੱਖਾ ਸਿੰਘ ਮੰਨਣ, ਅਸ਼ੋਕ ਸੋਹਲ, ਮੱਖਣ ਸਿੰਘ ਖੈਰਦੀ, ਗੁਰਭੇਜ ਐੱਮ ਏ, ਚਾਨਣ ਸਿੰਘ ਸੋਹਲ, ਡਾ. ਗੁਰਦੇਵ ਸਿੰਘ ਸੋਹਲ, ਕਾਲੂ ਸੋਹਲ, ਗੁਰਵੰਤ ਕੌਰ, ਲਖਵਿੰਦਰ ਕੌਰ ਝਬਾਲ, ਬਲਵਿੰਦਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਪ੍ਰਭਜੀਤ ਕੌਰ ਅਤੇ ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਮੋਗਾ (ਅਮਰਜੀਤ ਬੱਬਰੀ) : ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਟਰੇਡ ਯੂਨੀਅਨਾਂ ਵੱਲੋਂ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਅਗਵਾਈ ਵਿੱਚ ਰੋਸ ਦਿਵਸ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਕੰਮ ਕਰਦੀਆਂ ਸਰਕਾਰਾਂ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਉਹ ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕਾਂ ਦੇ ਕਾਨੂੰਨਾਂ ਨੂੰ ਬਦਲ ਕੇ ਸਰਮਾਏਦਾਰ ਪੱਖੀ ਕਰਨ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਬੁਲਾਰਿਆਂ ਨੇ ਲੋਕਾਂ ਨੂੰ ਜਾਗ੍ਰਿਤ ਹੋਣ ਅਤੇ ਚੇਤੰਨ ਰੂਪ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਬੁਲਾਰਿਆਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨਾਂ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ ਜਾਵੇ, ਤਾਂ ਜੋ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਜਿਹੇ ਨਾਂਹ-ਪੱਖੀ ਫੈਸਲਿਆਂ ਨੂੰ ਪੁੱਠਾ ਮੋੜਿਆ ਜਾ ਸਕੇ ਅਤੇ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇਸ ਮੌਕੇ ਬੁਲਾਰਿਆਂ ਵਿੱਚ ਜਗਦੀਸ਼ ਸਿੰਘ ਚਾਹਲ, ਪੋਹਲਾ ਸਿੰਘ ਬਰਾੜ, ਭੂਪਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਦੌਧਰ, ਗੁਰਜੰਟ ਸਿੰਘ ਕੋਕਰੀ, ਸੁਰਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਵਿੱਕੀ ਮਹੇਸਰੀ, ਸੁਖਜਿੰਦਰ ਮਹੇਸਰੀ, ਗੁਰਮੇਲ ਸਿੰਘ ਨਾਹਰ, ਦਰਸ਼ਨ ਲਾਲ, ਚਮਕੌਰ ਸਿੰਘ ਡਗਰੂ, ਦਲਜੀਤ ਸਿੰਘ ਭੁੱਲਰ, ਸੱਤਿਅਮ ਪ੍ਰਕਾਸ਼, ਚਮਨ ਲਾਲ ਸੰਗੇਲੀਆ, ਪ੍ਰਕਾਸ਼ ਚੰਦ ਦੌਲਤਪੁਰਾ ਤੇ ਰਾਜਿੰਦਰ ਰਿਆੜ ਆਦਿ ਸ਼ਾਮਲ ਸਨ।

454 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper