Latest News
ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਓਮਾ ਜੀ ਨਹੀਂ ਰਹੇ

Published on 23 May, 2020 11:04 AM.


ਅੰਮ੍ਰਿਤਸਰ (ਜਸਬੀਰ ਪੱਟੀ, ਅਵਤਾਰ ਸਿੰਘ ਆਨੰਦ)
ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਓਮਾ ਗੁਰਬਖ਼ਸ਼ ਸਿੰਘ ਸਪੁੱਤਰੀ ਪ੍ਰਸਿੱਧ ਗਲਪਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸ਼ਨੀਵਾਰ ਸਵੇਰੇ 6 ਵਜੇ ਅਕਾਲ ਚਲਾਣਾ ਕਰ ਗਏ। ਉਹ ਲੱਗਭੱਗ 93 ਸਾਲ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਸਕਾਰ ਦੁਪਹਿਰ 12 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰੀਤ ਨਗਰ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਰਾ ਹਿਰਦੇਪਾਲ ਸਿੰਘ ਨੇ ਦਿਖਾਈ। ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ, ਡਾ. ਪ੍ਰਮਿੰਦਰ ਸਿੰਘ, ਅਰਵਿੰਦਰ ਸਿੰਘ ਚਮਕ, ਰਮੇਸ਼ ਯਾਦਵ, ਮੁਖਤਾਰ ਗਿੱਲ, ਕੁਲਬੀਰ ਸਿੰਘ ਸੂਰੀ ਤੋਂ ਇਲਾਵਾ ਉਨ੍ਹਾਂ ਦੇ ਪਰਵਾਰਕ ਮੈਂਬਰ, ਹਿਰਦੇਪਾਲ ਸਿੰਘ, ਪ੍ਰਵੀਨ ਪਾਲ, ਭਤੀਜੇ ਸੁਦੀਪ, ਰਿਤੂ ਰਾਜ, ਰਤੀਕੰਤ ਤੇ ਪੂਨਮ ਸਿੰਘ ਅਤੇ ਭਣੇਵਾ ਸੁਕੀਰਤ ਹਾਜ਼ਰ ਸਨ। ਓਮਾ ਜੀ ਦਾ ਜਨਮ 27 ਜੁਲਾਈ 1927 ਨੂੰ ਖਨਾਈ ਬਲੋਚਿਸਤਾਨ ਵਿਖੇ ਹੋਇਆ ਸੀ। ਸ਼੍ਰੋਮਣੀ ਅਦਾਕਾਰਾ ਸ੍ਰੀਮਤੀ ਜਤਿੰਦਰ ਕੌਰ, ਲੋਕ ਗਾਇਕਾ ਗੁਰਮੀਤ ਬਾਵਾ, ਡਾ. ਸਾਹਿਬ ਸਿੰਘ, ਜਤਿੰਦਰ ਬਰਾੜ ਤੇ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ ਨੇ ਓਮਾ ਜੀ ਦੇ ਤੁਰ ਜਾਣ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper