Latest News
ਸਪੈਸ਼ਲ ਰੇਲ ਗੱਡੀਆਂ 'ਚ ਪ੍ਰਵਾਸੀ ਮਜ਼ਦੂਰਾਂ ਦਾ ਭੁੱਖ-ਪਿਆਸ ਨਾਲ ਬੁਰਾ ਹਾਲ

Published on 23 May, 2020 11:06 AM.


ਨਵੀਂ ਦਿੱਲੀ : ਰੇਲਵੇ ਦੇਸ਼ ਭਰ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਰੇਲ ਗੱਡੀਆਂ ਜ਼ਰੀਏ ਉਨ੍ਹਾਂ ਦੇ ਪਿੱਤਰੀ ਘਰ ਪਹੁੰਚਾਉਣ ਦੀ ਕੋਸ਼ਿਸ਼ 'ਚ ਲੱਗਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਹੁਣ ਤੱਕ ਸੈਂਕੜੇ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ। ਇਸ ਦੌਰਾਨ ਸ਼੍ਰਮਿਕ ਨੇ ਰੇਲ ਗੱਡੀਆਂ 'ਚ ਬੇਵਜ੍ਹਾ ਲੇਟ ਲਾਤੀਫ਼ੀ ਅਤੇ ਖਾਣ-ਪੀਣ ਦੀਆਂ ਸੁਵਿਧਾਵਾਂ ਨਾ ਮਿਲਣ ਤੋਂ ਬਾਅਦ ਹੰਗਾਮਾ ਕੀਤਾ ਹੈ। ਦੋ ਤਾਜ਼ੇ ਮਾਮਲੇ ਉੱਤਰ ਪ੍ਰਦੇਸ਼ ਦੇ ਹਨ। ਇੱਥੇ ਦੀਨ ਦਿਆਲ ਉਪਧਾਇਐ ਰੇਲਵੇ ਜੰਕਸ਼ਨ 'ਤੇ ਮਜ਼ਦੂਰਾਂ ਨੇ ਰੇਲ ਗੱਡੀਆਂ ਦੀ ਲੇਟ ਲਾਤੀਫ਼ੀ ਨੂੰ ਲੈ ਕੇ ਹੰਗਾਮਾ ਕੀਤਾ ਅਤੇ ਰੇਲਵੇ ਟਰੈਕ ਨੂੰ ਘੰਟਿਆਂ ਤੱਕ ਜਾਮ ਕਰਕੇ ਬੈਠ ਗਏ। ਇਸ ਤੋਂ ਇਲਾਵਾ ਯੂ ਪੀ ਦੇ ਹੀ ਉਨਾਵ 'ਚ ਮਜ਼ਦੂਰਾਂ ਨੇ ਰੇਲ ਗੱਡੀਆਂ 'ਚ ਖਾਣਾ ਨਾ ਮਿਲਣ ਤੋਂ ਬਾਅਦ ਸਟੇਸ਼ਨ 'ਤੇ ਹੀ ਉੱਤਰ ਕੇ ਤੋੜਫੋੜ ਕੀਤੀ। ਦੀਨ ਦਿਆਲ ਉਪਧਿਆÂੈ ਰੇਲਵੇ ਜੰਕਸ਼ਨ ਦੇ ਕੋਲ ਜੋ ਰੇਲ ਗੱਡੀ ਰੋਕੀ ਗਈ, ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਬਿਹਾਰ ਜਾ ਰਹੀ ਸੀ। ਇਸ 'ਚ ਸਵਾਰ ਪ੍ਰਵਾਸੀ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਰੇਲ ਗੱਡੀ ਦੇ ਜੰਕਸ਼ਨ ਤੋਂ ਬਾਹਰ ਆਊਟਰ 'ਤੇ ਕਰੀਬ 10 ਘੰਟੇ ਤੱਕ ਰੇਲ ਗੱਡੀ ਖੜੀ ਰੱਖੀ। ਇੱਕ ਮਜ਼ਦੂਰ ਨੇ ਕਿਹਾ, 'ਰੇਲ ਗੱਡੀ ਕੱਲ੍ਹ ਰਾਤ 11 ਵਜੇ ਆਈ। ਉਨ੍ਹਾ ਕਿਹਾ ਸਾਡੇ ਕੋਲ ਦੋ ਦਿਨ ਤੋਂ ਖਾਣਾ ਨਹੀਂ ਹੈ। ਕਈ ਮਜ਼ਦੂਰਾਂ ਨੇ ਇਸ ਦੌਰਾਨ ਰੇਲ ਗੱਡੀ ਤੋਂ ਉੱਤਰ ਕੇ ਪਟੜੀ ਨੂੰ ਜਾਮ ਕਰ ਦਿੱਤਾ ਅਤੇ ਮੁੱਖ ਮੰਤਰੀ ਨੀਤਿਸ਼ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ ਯੂ ਪੀ ਦੇ ਵਾਰਾਣਸੀ 'ਚ ਵੀ ਇੱਕ ਰੇਲ ਗੱਡੀ ਨੂੰ ਮਜ਼ਦੂਰਾਂ ਨੇ 10 ਘੰਟੇ ਤੱਕ ਰੋਕੀ ਰੱਖਿਆ। ਇਹ ਰੇਲ ਗੱਡੀ ਮਹਾਰਾਸ਼ਟਰ ਦੇ ਪਨਵੇਲ ਤੋਂ ਜੌਨਪੁਰ ਜਾ ਰਹੀ ਸੀ। ਸੋਸ਼ਲ ਮੀਡੀਆ 'ਤੇ ਜਾਰੀ ਕੁਝ ਤਸਵੀਰਾਂ 'ਚ ਦਿਖਾਇਆ ਗਿਆ ਕਿ ਪ੍ਰਵਾਸੀ ਪਟੜੀ 'ਤੇ ਬੈਠ ਗਏ ਅਤੇ ਰੇਲ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਹਾਲਾਂਕਿ ਪੁਲਸ ਦੇ ਆਉਣ ਤੋਂ ਬਾਅਦ ਮਜ਼ਦੂਰਾਂ ਨੂੰ ਖਾਣਾ ਮੁਹੱਈਆ ਕਰਾਇਆ ਗਿਆ ਅਤੇ ਰੇਲ ਨੂੰ ਅੱਗੇ ਭੇਜਿਆ ਗਿਆ।

270 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper