Latest News
ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਝੜਪ, ਚੱਲੇ ਇੱਟਾਂ-ਰੋੜੇ

Published on 28 May, 2020 10:35 AM.

ਫਿਰੋਜ਼ਪੁਰ (ਮਨੀਸ਼ ਕੁਮਾਰ, ਸਤਬੀਰ,
ਰਜਨੀਸ਼, ਅਸ਼ੋਕ, ਗੁਰਬਚਨ ਸੋਨੂੰ)
ਕੇਂਦਰੀ ਜੇਲ੍ਹ ਫਿਰੋਜ਼ਪੁਰ ਸੁਧਾਰ ਘਰ 'ਚ ਹਵਾਲਾਤੀਆਂ ਦੇ 2 ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਇੱਟਾਂ ਰੋੜੇ ਚੱਲੇ, ਪਰ ਕਿਸੇ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਨਹੀਂ ਹੈ। ਜੇਲ੍ਹ 'ਚ ਤਾਇਨਾਤ ਮੁਲਾਜ਼ਮਾਂ ਦੁਆਰਾ ਲੜਾਈ 'ਤੇ ਕਾਬੂ ਪਾ ਲਿਆ ਗਿਆ। ਝੜਪ 'ਚ ਸ਼ਾਮਲ ਇਕ ਹਵਾਲਾਤੀ ਤੋਂ ਤੇਜ਼ਧਾਰ ਹਥਿਆਰ ਅਤੇ ਮੋਬਾਇਲ ਫੋਨ ਬਰਾਮਦ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਐੱਸ.ਪੀ. ਸਕਿਉਰਿਟੀ ਪਰਮਜੀਤ ਸਿੰਘ ਗਿੱਲ ਦੁਆਰਾ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ, ਜਿਸ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਵੱਲੋਂ ਲੜਾਈ-ਝਗੜਾ ਕਰਨ ਵਾਲੇ 7 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਐੱਸ.ਪੀ. ਸਕਿਊਰਿਟੀ ਪਰਮਜੀਤ ਸਿੰਘ ਦੁਆਰਾ ਭੇਜੀ ਲਿਖਤੀ ਸ਼ਿਕਾਇਤ ਮੁਤਾਬਿਕ ਹਵਾਲਾਤੀਆਂ ਦੇ ਦੋ ਗਰੁੱਪਾਂ ਵਿਚਕਾਰ ਬੈਰਕ ਨੰਬਰ 1 ਦੇ ਸਾਹਮਣੇ ਝੜਪ ਹੋ ਗਈ। ਇਸ ਦੌਰਾਨ ਲੜਾਈ-ਝਗੜਾ ਕਰਨ ਵਾਲਿਆਂ ਨੇ ਇਕ-ਦੂਸਰੇ 'ਤੇ ਇੱਟਾਂ-ਰੋੜੇ ਚਲਾਏ। ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੁਆਰਾ ਲੜਾਈ-ਝਗੜੇ 'ਤੇ ਕਾਬੂ ਪਾ ਲਿਆ ਗਿਆ, ਜਿਸ ਉਪਰੰਤ ਤਲਾਸ਼ੀ ਦੌਰਾਨ ਹਵਾਲਾਤੀ ਰਾਜਬੀਰ ਸਿੰਘ ਤੋਂ ਇਕ ਚਾਕੂਨੁਮਾ ਤੇਜ਼ਧਾਰ ਹਥਿਆਰ ਅਤੇ ਮੋਬਾਇਲ ਫੋਨ ਮਿਲਿਆ।

103 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper