Latest News
ਪੰਜਾਬ 'ਚ ਕੋਰੋਨਾ ਨਾਲ ਦੋ ਹੋਰ ਮੌਤਾਂ

Published on 28 May, 2020 10:38 AM.


ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਨਾਲ 7ਵੀਂ ਮੌਤ ਬਜ਼ੁਰਗ ਮਹਿਲਾ ਦੀ ਹੋਈ ਹੈ। ਇਹ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਸੀ। ਇਸ ਮਰੀਜ਼ ਦੀ ਆਈਸੋਲੇਸ਼ਨ ਵਾਰਡ ਵਿੱਚ ਮੌਤ ਹੋਈ ਹੈ। ਜਲੰਧਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ 'ਚੋਂ ਵੀਰਵਾਰ ਇੱਕ ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਤੱਕ ਪਹੁੰਚ ਗਈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਉਮਰ 49 ਸਾਲ ਵਾਸੀ ਕਰੋਲ ਬਾਗ ਵਜੋਂ ਹੋਈ ਹੈ ਜੋ ਕਿ ਇੱਕ ਕੋਰੋਨਾ ਵਾਇਰਸ ਕਾਰਨ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਸੀ ਅਤੇ ਸੀ ਆਰ ਪੀ ਦਾ ਮੁਲਾਜ਼ਮ ਸੀ। ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ 1918 ਮਰੀਜ਼ ਠੀਕ ਹੋ ਚੁੱਕੇ ਹਨ।
ਚੰਡੀਗੜ੍ਹ : ਚੰਡੀਗੜ੍ਹ ਦੀ ਬਾਪੂਧਾਮ ਕਲੋਨੀ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ 6 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਬਾਪੂਧਾਮ ਕਲੋਨੀ 'ਚੋਂ 216 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਪੂਰੇ ਚੰਡੀਗੜ੍ਹ 'ਚ ਕੁੱਲ ਗਿਣਤੀ 288 ਹੋ ਚੁੱਕੀ ਹੈ। ਨਵੇਂ ਮਰੀਜ਼ਾਂ ਵਿੱਚ 8, 12, 15, 16 ਤੇ 17 ਸਾਲ ਦੇ ਪੰਜ ਬੱਚੇ-ਬੱਚੀਆਂ ਸ਼ਾਮਲ ਹਨ, ਜਦਕਿ ਇਕ 53 ਸਾਲਾ ਵਿਅਕਤੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।ਇਸ ਤੋਂ ਇਲਾਵਾ ਸੈਕਟਰ-15ਵਾਸੀ 91 ਸਾਲਾ ਬਜ਼ੁਰਗ ਔਰਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਹ ਔਰਤ ਮੋਹਾਲੀ ਦੇ ਮੈਕਸ ਹਸਪਤਾਲ 'ਚ ਦਾਖਲ ਸੀ।
ਹੁਸ਼ਿਆਰਪੁਰ : ਕੋਵਿਡ-19 ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋਂ ਵੀਰਵਾਰ ਨੂੰ 86 ਸੈਂਪਲਾਂ ਦੀ ਰਿਪੋਰਟ ਆਈ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 115 ਹੋ ਗਈ ਹੈ। ਨਵੇਂ ਪਾਜ਼ੀਟਿਵ 4 ਮਰੀਜ਼ ਪਿੰਡ ਨੰਗਲੀ ਜਲਾਲਪੁਰ ਦੇ ਕਿਡਨੀ ਤੋਂ ਪ੍ਰਭਾਵਤ ਵਿਅਕਤੀ, ਜਿਸ ਦੀ ਕੁਝ ਦਿਨ ਪਹਿਲਾਂ ਜਲੰਧਰ 'ਚ ਮੌਤ ਹੋ ਗਈ ਸੀ, ਉਸ ਦੇ ਨਜ਼ਦੀਕੀ ਹਨ।

142 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper