Latest News
'ਨਵਾਂ ਜ਼ਮਾਨਾ' ਦੀ ਸਹਾਇਤਾ

Published on 28 May, 2020 10:40 AM.

ਜਲੰਧਰ : 'ਨਵਾਂ ਜ਼ਮਾਨਾ' ਅਖ਼ਬਾਰ ਦਾ ਆਰਥਿਕ ਸੰਕਟ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਧ ਗਿਆ ਸੀ। ਮੈਨੇਜਮੈਂਟ ਦੀ ਅਪੀਲ 'ਤੇ ਅਖ਼ਬਾਰ ਦੇ ਸਨੇਹੀ ਭਰਪੂਰ ਹੁੰਗਾਰਾ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਅਖ਼ਬਾਰ 'ਤੇ ਆਰਥਿਕ ਸੰਕਟ ਬਣਿਆ ਸੀ ਤੇ ਲੋਕਾਂ ਨੇ ਆਪਣਾ ਅਖ਼ਬਾਰ ਸਮਝਦਿਆਂ ਹੋਇਆਂ ਆਰਥਿਕ ਸੰਕਟ ਵਿੱਚੋਂ ਕੱਢ ਦਿੱਤਾ। ਤਰਨ ਤਾਰਨ ਜ਼ਿਲ੍ਹੇ ਵਿੱਚ ਵੀ ਮੁਹਿੰਮ ਜਾਰੀ ਹੈ। ਅੱਜ ਏਟਕ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਵਾਂ ਜ਼ਮਾਨਾ ਅਖ਼ਬਾਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੂੰ 5000 ਰੁਪਏ ਭੇਟ ਕੀਤੇ। ਉਸ ਵਕਤ ਡਾਕਟਰ ਬਲਵਿੰਦਰ ਸਿੰਘ ਝਬਾਲ ਵੀ ਨਾਲ ਸਨ। ਇਹ ਪੈਸੇ ਨਵਾਂ ਜ਼ਮਾਨਾ ਅਕਾਊਂਟ ਵਿੱਚ ਪਾ ਦਿੱਤੇ ਗਏ ਹਨ। ਅਸੀਂ ਸਾਥੀਆਂ ਦੇ ਧੰਨਵਾਦੀ ਹਾਂ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper