Latest News
ਹਮਸਾਇਆ ਮਾਂ-ਪਿਓ ਜਾਇਆ

Published on 28 May, 2020 10:41 AM.


ਪੰਜਾਬੀ ਭਾਈਚਾਰੇ ਵਿੱਚ ਗੁਆਂਢੀ ਦਾ ਰੁਤਬਾ ਬੜਾ ਉਚਾ ਹੈ। ਇਸੇ ਲਈ ਉਸ ਨੂੰ ਹਮਸਾਇਆ ਮਾਂ-ਪਿਓ ਜਾਇਆ ਕਹਿ ਕੇ ਭਰਾਵਾਂ ਵਾਲਾ ਮਾਣ ਦਿੱਤਾ ਜਾਂਦਾ ਹੈ। 'ਅਜੀਤ' ਅਖ਼ਬਾਰ 'ਨਵਾਂ ਜ਼ਮਾਨਾ' ਦਾ ਗੁਆਂਢੀ ਹੈ। ਕੋਰੋਨਾ ਮਹਾਂਮਾਰੀ ਤੇ ਲਾਕਡਾਊਨ ਨੇ ਸਮੁੱਚੇ ਅਖ਼ਬਾਰੀ ਕਾਰੋਬਾਰ ਨੂੰ ਤਕੜੀ ਸੱਟ ਮਾਰੀ ਹੈ। 'ਨਵਾਂ ਜ਼ਮਾਨਾ' ਆਪਣੀਆਂ ਆਰਥਿਕ ਤੰਗੀਆਂ ਕਾਰਨ ਪਹਿਲਾਂ ਹੀ ਮੁਸ਼ਕਿਲ ਵਿੱਚ ਸੀ ਤੇ ਕੋਰੋਨਾ ਦੇ ਸੰਕਟ ਨਾਲ ਮੁਸ਼ਕਿਲ ਹੋਰ ਵੱਧ ਗਈ। ਇਸ ਔਕੜ ਵਿੱਚੋਂ ਨਿਕਲਣ ਲਈ ਆਪਣੇ ਸਭ ਸਨੇਹੀਆਂ ਨੂੰ 'ਨਵਾਂ ਜ਼ਮਾਨਾ' ਵੱਲੋਂ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ।
ਇਸ ਮੌਕੇ 'ਅਜੀਤ' ਅਖ਼ਬਾਰ ਦੇ ਸਰਵੋ-ਸਰਵਾ ਸ. ਬਰਜਿੰਦਰ ਸਿੰਘ ਹਮਦਰਦ ਨੇ ਇੱਕ ਸੱਚੇ ਗੁਆਂਢੀ ਵਾਂਗ ਅੱਗੇ ਹੋ ਕੇ ਇਸ ਦੀ ਮਦਦ ਕੀਤੀ ਹੈ ਅਤੇ ਅਪੀਲ ਪ੍ਰਕਾਸ਼ਤ ਹੋਣ ਦੇ ਦੂਜੇ ਦਿਨ ਹੀ ਉਨ੍ਹਾ ਨੇ ਆਪ ਹਾਕ ਮਾਰ ਕੇ ਆਪਣੀ ਜੇਬ ਵਿੱਚੋਂ 31 ਹਜ਼ਾਰ ਰੁਪਏ ਦੀ ਰਕਮ ਸਾਡੇ ਹੱਥ ਫੜਾ ਦਿੱਤੀ। ਉਨ੍ਹਾ ਦੀ ਇਸ ਮਦਦ ਲਈ ਧੰਨਵਾਦ ਸ਼ਬਦ ਵੀ ਨਿਗੂਣਾ ਪ੍ਰਤੀਤ ਹੁੰਦਾ ਹੈ।
- ਸੰਪਾਦਕ

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper