Latest News
ਮੋਦੀ ਸਰਕਾਰ ਪ੍ਰਵਾਸੀ ਮਜ਼ਦੂਰਾਂ ਲਈ ਖਜ਼ਾਨਾ ਖੋਲ੍ਹੇ : ਸੋਨੀਆ

Published on 28 May, 2020 10:48 AM.


ਨਵੀਂ ਦਿੱਲੀ : ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਦੇ ਮਸਲੇ 'ਤੇ ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ 'ਤੇ ਨਿਸ਼ਾਨਾ ਲਾਇਆ ਹੈ। ਸੋਨੀਆ ਗਾਂਧੀ ਨੇ ਗੁਹਾਰ ਲਾਈ ਹੈ ਕਿ ਮੋਦੀ ਸਰਕਾਰ ਮਜ਼ਦੂਰਾਂ ਲਈ ਖਜ਼ਾਨਾ ਖੋਲ੍ਹੇ। ਸੋਨੀਆ ਗਾਂਧੀ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਰਦ ਦਾ ਮੰਜ਼ਰ ਸਾਰਿਆਂ ਨੇ ਦੇਖਿਆ ਕਿ ਲੱਖਾਂ ਮਜ਼ਦੂਰ ਨੰਗੇ ਪੈਰ, ਭੁੱਖੇ ਪਿਆਸੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਘਰ ਜਾਣ ਲਈ ਮਬੂਰ ਹੋਏ। ਉਨ੍ਹਾਂ ਦਾ ਦਰਦ ਦੇਸ਼ ਦੇ ਹਰ ਦਿਲ ਨੇ ਸੁਣਿਆ, ਪਰ ਸ਼ਾਇਦ ਸਰਕਾਰ ਨੇ ਨਹੀਂ।
ਸੋਨੀਆ ਗਾਂਧੀ ਨੇ ਕਿਹਾ ਕਿ ਕਰੋੜਾਂ ਰੁਜ਼ਗਾਰ ਚਲੇ ਗਏ, ਲੱਖਾਂ ਕੰਮ-ਧੰਦੇ ਬੰਦ ਹੋ ਗਏ, ਕਿਸਾਨ ਨੂੰ ਫਸਲ ਵੇਚਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ, ਇਹ ਦਰਦ ਪੂਰੇ ਦੇਸ਼ ਨੇ ਝੱਲਿਆ, ਪਰ ਸ਼ਾਇਦ ਸਰਕਾਰ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਇਆ, ਪਹਿਲੇ ਦਿਨ ਤੋਂ ਹੀ ਹਰ ਕਾਂਗਰਸੀ, ਅਰਥਸ਼ਾਸਤਰੀ ਅਤੇ ਸਮਾਜ ਦੇ ਹਰ ਤਬਕੇ ਨੇ ਕਿਹਾ ਕਿ ਇਹ ਸਮਾਂ ਅੱਗੇ ਵਧ ਕੇ ਜ਼ਖ਼ਮਾਂ 'ਤੇ ਮਰਹਮ ਲਾਉਣ ਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਫਿਰ ਸਰਕਾਰ ਨੂੰ ਕਹਿ ਰਹੇ ਹਾਂ ਕਿ ਸਰਕਾਰ ਖਜ਼ਾਨਿਆਂ ਜ਼ਿੰਦਰਾ ਖੋਲ੍ਹੇ ਅਤੇ ਜ਼ਰੂਰਤਮੰਦਾਂ ਨੂੰ ਰਾਹਤ ਦਿਓ। ਹਰ ਪਰਵਾਰ ਨੂੰ ਛੇ ਮਹੀਨੇ ਲਈ 7500 ਰੁਪਏ ਪ੍ਰਤੀ ਮਹੀਨਾ ਸਿੱਦਾ ਨਗਦ ਭੁਗਤਾਨ ਕਰੇ ਅਤੇ ਉਸ 'ਚੋਂ 10,000 ਰੁਪਏ ਛੇਤੀ ਦੇਵੇ। ਸੋਨੀਆ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਮਜ਼ਦੂਰਾਂ ਨੂੰ ਸੁਰੱਖਿਅਤ ਅਤੇ ਫਰੀ ਯਾਤਰਾ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਘਰ ਪਹੁੰਚਾਏ, ਉਨ੍ਹਾਂ ਲਈ ਰੋਜ਼ੀ ਰੋਟੀ ਦਾ ਇੰਤਜ਼ਾਮ ਵੀ ਕਰੇ, ਰਾਸ਼ਨ ਦਾ ਇੰਤਜ਼ਾਮ ਵੀ ਕਰੇ, ਮਨਰੇਗਾ 'ਚ 200 ਦਿਨ ਦਾ ਕੰਮ ਨਿਸਚਿਤ ਕਰੇ ਅਤੇ ਛੋਟੇ ਉਦਯੋਕਾਂ ਨੂੰ ਕਰਜ ਦੇਣ ਦੀ ਬਜਾਏ ਆਰਥਿਕ ਮਦਦ ਦੇਵੇ, ਤਾਂ ਕਿ ਕਰੋੜਾਂ ਨੌਕਰੀਆਂ ਵੀ ਬਚਣ ਅਤੇ ਦੇਸ਼ ਦੀ ਤਰੱਕੀ ਵੀ ਹੋਵੇਗੀ।

189 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper