Latest News
ਬਰਾੜ ਤੇ ਧਾਲੀਵਾਲ ਵੱਲੋਂ ਗੁਰਬਖਸ਼ ਮੁੱਲਾਂ ਦੇ ਵਿਛੋੜੇ 'ਤੇ ਦੁੱਖ ਪ੍ਰਗਟ

Published on 29 May, 2020 08:35 AM.

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਵੱਲੋਂ ਬੀਤੀ 28 ਮਈ ਨੂੰ ਅਮਰੀਕਾ ਦੇ ਸਾਲਟ ਲੇਕ ਸਿਟੀ ਵਿਖੇ ਪੰਜਾਬ ਰੋਡਵੇਜ਼ ਦੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਲੰਮਾ ਸਮਾਂ ਰਹੇ ਪ੍ਰਮੁੱਖ ਆਗੂ ਕਾਮਰੇਡ ਗੁਰਬਖਸ਼ ਸਿੰਘ ਮੁੱਲਾਂ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਅਤੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਾਮਰੇਡ ਗੁਰਬਖਸ਼ ਮੁੱਲਾਂ ਟਰੇਡ ਯੂਨੀਅਨ ਲਹਿਰ ਦਾ ਇੰਕ ਕੱਦਾਵਰ ਆਗੂ ਸੀ, ਜਿਹੜਾ ਕਿ ਆਪਣੇ ਅੰਤਮ ਸਵਾਸਾਂ ਤੱਕ ਲਹਿਰ ਲਈ ਹਮੇਸ਼ਾਂ ਤੱਤਪਰ ਰਿਹਾ। ਉਹ ਇੱਕ ਸਾਦਾ ਰਹਿਣੀ ਬਹਿਣੀ ਵਾਲਾ, ਸਪਸ਼ਟ ਕਹਿਣੀ ਤੇ ਕਰਨੀ, ਦ੍ਰਿੜ੍ਹ ਇਰਾਦਾ, ਕਮਿਊਨਿਸਟ ਵਿਚਾਰਧਾਰਾ ਦਾ ਪਹਿਰੇਦਾਰ, ਕੁਰਬਾਨੀ ਲਈ ਤੱਤਪਰਤਾ ਅਤੇ ਇੱਕ ਦਮਦਾਰ ਸ਼ਖਸ਼ੀਅਤ ਵਾਲਾ ਪ੍ਰਤੀਬੱਧ ਆਗੂ ਸੀ, ਜਿਸ ਨੇ ਟਰੇਡ ਯੂਨੀਅਨ ਲਹਿਰ ਵਿੱਚ ਜਿੱਥੇ ਵਿਸ਼ੇਸ਼ ਕਰਕੇ ਰੋਡਵੇਜ ਕਰਮਚਾਰੀਆਂ ਲਈ ਅਣਥੱਕ ਸਰਗਰਮੀ ਕਰਦੇ ਹੋਏ ਪ੍ਰਾਪਤੀਆਂ ਦੇ ਮੀਲਪੱਥਰ ਗੱਡੇ ਉੱਥੇ ਉਹਨਾਂ ਨੇ ਏਟਕ ਦੀਆਂ ਸਰਗਰਮੀਆਂ ਵਿੱਚ ਹਮੇਸ਼ਾ ਮੂਹਰਲੀਆਂ ਸਫਾਂ ਵਿੱਚ ਰਹਿ ਕੇ ਆਪਣੀ ਭੂਮਿਕਾ ਨਿਭਾਈ। ਇਸ ਯੋਧੇ ਦਾ ਜਨਮ 28 ਮਾਰਚ 1931 ਨੂੰ ਜ਼ਿਲ੍ਹਾ ਰੋਪੜ ਵਿੱਚ ਹੋਇਆ। ਸੇਵਾ-ਮੁਕਤ ਹੋਣ ਤੋਂ ਬਾਅਦ ਉਹ ਪਿੰਡ ਘਨੌਲੀ ਦੇ ਸਰਪੰਚ ਵੀ ਬਣੇ। ਉਹ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵੀ ਰਹੇ। ਉਹਨਾ ਦਾ ਬੇਟਾ ਸੰਗਰਾਮ ਸਿੰਘ ਵੀ ਪਿੰਡ ਦਾ ਸਰਪੰਚ ਬਣਿਆ। 1995 ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਕੋਲ ਅਮਰੀਕਾ ਚਲੇ ਗਏ। ਹਰ ਸਾਲ ਇੱਥੇ ਆਉਂਦੇ ਸਨ, ਉਹੀ ਸਾਦਗੀ, ਉਹੀ ਜੋਸ਼ ਉਹਨਾਂ ਵਿੱਚ ਹਮੇਸ਼ਾ ਵੇਖਣ ਨੂੰ ਮਿਲਦਾ ਸੀ। ਉਹਨਾ ਦੀ ਕਾਰਜਸ਼ੈਲੀ ਸਾਨੂੰ ਹਮੇਸ਼ਾ ਉਤਸ਼ਾਹ ਦਿੰਦੀ ਰਹੇਗੀ।

162 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper