Latest News
ਮੋਦੀ ਦਾ ਮੂਡ ਠੀਕ ਨਹੀਂ : ਟਰੰਪ

Published on 29 May, 2020 08:48 AM.

ਬੀਜਿੰਗ : ਚੀਨ ਨੇ ਭਾਰਤ ਨਾਲ ਲੱਗਦੀ ਸਰਹੱਦ 'ਤੇ ਖਿਚਾਅ ਘਟਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼੍ਹਾਓ ਲਿਨਜਿਆਨ ਨੇ ਕਿਹਾ ਕਿ ਦੋਨੋਂ ਦੇਸ਼ ਤੀਜੀ ਧਿਰ ਦਾ ਦਖਲ ਨਹੀਂ ਚਾਹੁੰਦੇ। ਉਸ ਨੇ ਕਿਹਾ ਕਿ ਭਾਰਤ ਤੇ ਚੀਨ ਆਪਣੇ ਮਸਲੇ ਗੱਲਬਾਤ ਤੇ ਸਲਾਹ-ਮਸ਼ਵਰੇ ਨਾਲ ਹੱਲ ਕਰਨ ਦੇ ਸਮਰੱਥ ਹਨ।
ਟਰੰਪ ਨੇ ਬੁੱਧਵਾਰ ਟਵੀਟ ਕੀਤਾ ਸੀ ਕਿ ਉਨ੍ਹਾ ਦੋਹਾਂ ਦੇਸ਼ਾਂ ਨੂੰ ਵਿਚੋਲਗੀ ਲਈ ਦੱਸ ਦਿੱਤਾ ਹੈ। ਟਰੰਪ ਦੀ ਪੇਸ਼ਕਸ਼ 'ਤੇ ਭਾਰਤ ਨੇ ਕਿਹਾ ਹੈ ਕਿ ਉਹ ਚੀਨ ਨਾਲ ਮਸਲਾ ਪੁਰਅਮਨ ਢੰਗ ਨਾਲ ਹੱਲ ਕਰਨ ਵਿਚ ਲੱਗਾ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਟਰੰਪ ਦੇ ਟਵੀਟ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਤੀਜੀ ਧਿਰ ਦੇ ਦਖਲ ਨੂੰ ਰੱਦ ਕੀਤਾ, ਜਿਵੇਂ ਪਹਿਲਾਂ ਕਰ ਦਿੱਤਾ ਹੁੰਦਾ ਸੀ। ਟਰੰਪ ਨੇ ਵੀਰਵਾਰ ਇਸ ਮਾਮਲੇ ਵਿਚ ਫਿਰ ਬੋਲਦਿਆਂ ਕਿਹਾ ਸੀ ਕਿ ਚੀਨ ਨੂੰ ਲੈ ਕੇ ਮੋਦੀ ਦਾ ਮੂਡ ਠੀਕ ਨਹੀਂ। ਭਾਰਤ ਨੇ ਇਸ ਦਾ ਜਵਾਬ ਇਹ ਕਹਿ ਕੇ ਦਿੱਤਾ ਕਿ ਦੋਹਾਂ ਆਗੂਆਂ ਵਿਚਾਲੇ 14 ਅਪ੍ਰੈਲ ਤੋਂ ਬਾਅਦ ਗੱਲਬਾਤ ਹੋਈ ਹੀ ਨਹੀਂ। ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, 'ਭਾਰਤ ਤੇ ਚੀਨ ਵਿਚਾਲੇ ਵੱਡਾ ਟਕਰਾਅ ਚੱਲ ਰਿਹਾ ਹੈ। ਦੋਨੋਂ ਦੇਸ਼ਾਂ ਦੀ 140-140 ਕਰੋੜ ਦੀ ਆਬਾਦੀ ਹੈ। ਦੋਨੋਂ ਦੇਸ਼ਾਂ ਕੋਲ ਸ਼ਕਤੀਸ਼ਾਲੀ ਫੌਜਾਂ ਹਨ। ਭਾਰਤ ਖੁਸ਼ ਨਹੀਂ ਤੇ ਲਗਦੈ ਚੀਨ ਵੀ ਖੁਸ਼ ਨਹੀਂ, ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਹੈ। ਉਨ੍ਹਾ ਦਾ ਚੀਨ ਨਾਲ ਰੱਫੜ ਨੂੰ ਲੈ ਕੇ ਮੂਡ ਚੰਗਾ ਨਹੀਂ।'

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper