Latest News
ਟਰੰਪ ਦੇ ਦੇਸ਼ 'ਚ

Published on 30 May, 2020 11:11 AM.


ਵਾਸ਼ਿੰਗਟਨ : ਅਮਰੀਕਾ ਦੇ ਹੁਕਮਰਾਨ ਤੇ ਵਿਰੋਧੀ ਸਾਂਸਦਾਂ ਨੇ ਮਿਨੇਸੋਟਾ ਦੇ ਮਿਨੀਏਪੋਲਿਸ ਵਿਚ ਇਕ ਕਾਲੇ ਅਮਰੀਕੀ ਦੀ ਗੋਰੇ ਪੁਲਸੀਆਂ ਹੱਥੋਂ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਹ ਜੂਨ ਵਿਚ ਪੁਲਸ ਦੀਆਂ ਵਧੀਕੀਆਂ ਤੇ ਨਸਲੀ ਹਿੰਸਾ 'ਤੇ ਸੁਣਵਾਈ ਕਰਨਗੇ। ਨਿਊਯਾਰਕ ਤੋਂ ਡੈਮੋਕਰੇਟਿਕ ਸਾਂਸਦ ਜੇਰੋਲਡ ਨੈਡਲਰ, ਜੋ ਕਿ ਜੁਡੀਸ਼ੀਅਰੀ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਹੈ ਕਿ ਉਹ ਕਾਲੇ ਤੇ ਭੂਰੇ ਅਮਰੀਕੀਆਂ ਪ੍ਰਤੀ ਪੁਲਸ ਦੀ ਨਸਲੀ ਹਿੰਸਾ ਨੂੰ ਰੋਕਣ ਦੇ ਕਦਮਾਂ 'ਤੇ ਵਿਚਾਰ ਕਰਨਗੇ। ਸੂਬਾ ਸਰਕਾਰਾਂ ਨਸਲੀ ਹਿੰਸਾ ਵਿਚ ਸ਼ਾਮਲ ਹਨ ਤੇ ਉਹ ਇਸ ਨੂੰ ਰੋਕ ਨਹੀਂ ਰਹੀਆਂ। ਵਿਚਾਰ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿਚ ਕੀ ਕਰ ਸਕਦੀ ਹੈ।
ਮਿਨੇਸੋਟਾ ਦੇ 46 ਸਾਲ ਦੇ ਅਫਰੀਕੀ-ਅਮਰੀਕਨ ਜਾਰਜ ਫਲਾਇਡ ਨੂੰ ਪੁਲਸ ਨੇ ਸੋਮਵਾਰ 20 ਡਾਲਰ ਦੇ ਨਕਲੀ ਨੋਟ ਨਾਲ ਚੀਜ਼ ਖਰੀਦਣ ਦੇ ਦੋਸ਼ ਵਿਚ ਫੜਿਆ ਸੀ। ਇਸ ਦੀ ਵਾਇਰਲ ਹੋਈ ਵੀਡੀਓ ਵਿਚ ਗੋਰਾ ਪੁਲਸੀਆ ਉਸ ਦੀ ਧੌਣ 'ਤੇ ਘੱਟੋ-ਘੱਟ 7 ਮਿੰਟ ਗੋਡਾ ਦੇਈ ਰੱਖਦਾ ਹੈ। ਜਾਰਜ ਕਹਿੰਦਾ ਵੀ ਹੈ ਕਿ ਉਸ ਨੂੰ ਸਾਹ ਨਹੀਂ ਆ ਰਿਹਾ, ਪਰ ਪੁਲਸੀਏ ਨੂੰ ਭੋਰਾ ਤਰਸ ਨਹੀਂ ਆਉਂਦਾ। ਆਖਰ ਹਸਪਤਾਲ ਵਿਚ ਡਾਕਟਰ ਉਸ ਨੂੰ ਮ੍ਰਿਤਕ ਐਲਾਨ ਦਿੰਦੇ ਹਨ। ਇਸ ਤੋਂ ਬਾਅਦ ਅਮਰੀਕਾ-ਭਰ ਵਿਚ ਮੁਜ਼ਾਹਰੇ ਹੋਏ। ਇਹ ਮੁਜ਼ਾਹਰੇ ਉਦੋਂ ਹਿੰਸਕ ਹੋ ਗਏ, ਜਦੋਂ ਰਾਸ਼ਟਰਪਤੀ ਟਰੰਪ ਨੇ ਮੁਜ਼ਾਹਰਾਕਾਰੀਆਂ ਨੂੰ ਗੁੰਡੇ ਗਰਦਾਨਦਿਆਂ ਕਿਹਾ ਕਿ ਲੁੱਟਮਾਰ (ਲੂਟਿੰਗ) ਹੋਣ ਤੋਂ ਬਾਅਦ ਸ਼ੂਟਿੰਗ ਹੋਵੇਗੀ। ਲੋਕਾਂ ਨੇ ਜਾਰਜ ਦੀ ਮੌਤ ਨੂੰ ਲਿੰਚਿੰਗ ਦੱਸਿਆ ਹੈ। ਇਸੇ ਦੌਰਾਨ ਗੋਡਾ ਰੱਖਣ ਵਾਲੇ ਪੁਲਸੀਏ ਡੈਰੇਕ ਚੌਵਿਨ ਨੂੰ ਹਿਰਾਸਤ ਵਿਚ ਲੈ ਕੇ ਉਸ 'ਤੇ ਥਰਡ ਡਿਗਰੀ ਮਰਡਰ ਦਾ ਦੋਸ਼ ਲਾਇਆ ਗਿਆ ਹੈ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper