Latest News
ਕਿਸਾਨਾਂ ਨੂੰ 50 ਤੋਂ 83 ਫੀਸਦੀ ਮੁਨਾਫਾ ਦੇਣ ਦਾ ਦਾਅਵਾ 14 ਫਸਲਾਂ ਦੇ ਘੱਟੋ-ਘੱਟ ਇਮਦਾਦੀ ਭਾਵਾਂ ਦਾ ਐਲਾਨ

Published on 01 Jun, 2020 10:04 AM.


ਨਵੀਂ ਦਿੱਲੀ : ਮੋਦੀ ਕੈਬਨਿਟ ਨੇ ਸੋਮਵਾਰ 2020-21 ਲਈ ਸਾਉਣੀ ਦੀਆਂ 14 ਫਸਲਾਂ ਦੇ ਘੱਟੋ-ਘੱਟ ਇਮਦਾਦੀ ਭਾਵਾਂ ਵਿਚ ਵਾਧਾ ਕਰਕੇ ਕਿਸਾਨਾਂ ਨੂੰ ਲਾਗਤ ਨਾਲੋਂ 50 ਤੋਂ 83 ਫੀਸਦੀ ਤੱਕ ਮੁਨਾਫਾ ਦੇਣ ਦਾ ਦਾਅਵਾ ਕੀਤਾ। ਬਾਜਰੇ ਦੇ ਭਾਅ ਵਿਚ 83 ਫੀਸਦੀ, ਮਾਂਹ ਦੇ ਭਾਅ ਵਿਚ 64 ਫੀਸਦੀ, ਅਰਹਰ ਦਾਲ ਦੇ ਭਾਅ ਵਿਚ 58 ਫੀਸਦੀ ਤੇ ਮੱਕੀ ਦੇ ਭਾਅ ਵਿਚ 50 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਬਾਕੀ ਫਸਲਾਂ ਦੇ ਭਾਅ ਵੀ 50 ਫੀਸਦੀ ਤੱਕ ਵਧਾਏ ਗਏ ਹਨ। ਇਸ ਨੇ ਕਿਹਾ ਹੈ ਕਿ ਆਮ ਝੋਨੇ ਦੀ ਲਾਗਤ 1245 ਰੁਪਏ ਆਵੇਗੀ ਤੇ ਭਾਅ 1868 ਰੁਪਏ ਮਿਲੇਗਾ। ਏ ਗਰੇਡ ਝੋਨੇ ਦਾ ਭਾਅ 1888 ਰੁਪਏ ਮਿਲੇਗਾ। ਬਾਜਰੇ ਦੀ ਲਾਗਤ 1175 ਰੁਪਏ ਆਵੇਗੀ ਤੇ ਭਾਅ 2150 ਰੁਪਏ ਮਿਲੇਗਾ। ਮੱਕੀ ਦੀ ਲਾਗਤ 1213 ਰੁਪਏ ਆਵੇਗੀ ਤੇ ਭਾਅ 1850 ਰੁਪਏ ਮਿਲੇਗਾ। ਮੂੰਗ 'ਤੇ ਲਾਗਤ 4797 ਰੁਪਏ ਆਵੇਗੀ ਤੇ ਭਾਅ 7196 ਰੁਪਏ (50 ਫੀਸਦੀ ਵੱਧ) ਮਿਲੇਗਾ, ਮਾਂਹ 'ਤੇ ਲਾਗਤ 3660 ਰੁਪਏ ਆਵੇਗੀ ਤੇ ਭਾਅ 6000 ਰੁਪਏ (64 ਫੀਸਦੀ ਵੱਧ) ਮਿਲੇਗਾ, ਸੂਰਜਮੁਖੀ ਬੀਜ 'ਤੇ ਲਾਗਤ 3921 ਰੁਪਏ ਆਵੇਗੀ ਤੇ ਭਾਅ 5885 ਰੁਪਏ ਮਿਲੇਗਾ, ਦਰਮਿਆਨੇ ਰੇਸ਼ੇ ਦੀ ਕਪਾਹ 'ਤੇ ਲਾਗਤ 3676 ਰੁਪਏ ਆਵੇਗੀ ਤੇ ਭਾਅ 5515 ਰੁਪਏ ਮਿਲੇਗਾ।
ਕੈਬਨਿਟ ਨੇ ਸੰਕਟ ਵਿਚੋਂ ਲੰਘ ਰਹੀਆਂ 2 ਲੱਖ ਛੋਟੀਆਂ ਸਨਅਤਾਂ ਨੂੰ 20 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ। ਇਸ ਤੋਂ ਇਲਾਵਾ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ 10-10 ਹਜ਼ਾਰ ਦਾ ਲੋਨ ਦਿੱਤਾ ਜਾਵੇਗਾ, ਜਿਹੜਾ ਉਹ ਇਕ ਸਾਲ ਵਿਚ ਮਾਸਕ ਕਿਸ਼ਤਾਂ ਵਿਚ ਵਾਪਸ ਕਰਨਗੇ। ਸਮੇਂ 'ਤੇ ਭੁਗਤਾਨ ਕਰਨ 'ਤੇ 7 ਫੀਸਦੀ ਸਾਲਾਨਾ ਵਿਆਜ ਸਬਸਿਡੀ ਦੇ ਰੂਪ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤਾ ਜਾਵੇਗਾ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper