Latest News
ਪੀ ਆਰ ਟੀ ਸੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਦਾ ਭਰੋਸਾ

Published on 01 Jun, 2020 10:11 AM.


ਪਟਿਆਲਾ : ਪੀ ਆਰ ਟੀ ਸੀ ਦੀਆਂ 6 ਵਰਕਰਜ਼ ਯੂਨੀਅਨਜ਼ ਦੀ ਕੋ-ਆਰਡੀਨੇਸ਼ਨ ਕਮੇਟੀ ਦਾ 12 ਮੈਂਬਰੀ ਵਫਦ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ ਕੇ ਸ਼ਰਮਾ ਅਤੇ ਜਨਰਲ ਮੈਨੇਜਰ ਪ੍ਰਸ਼ਾਸਨ ਨੂੰ ਆਊਟਸੋਰਸ ਵਰਕਰਾਂ ਨੂੰ ਡਿਊਟੀਆਂ 'ਤੇ ਨਾ ਪਾਉਣ ਦੀ ਚਰਚਾ ਦੇ ਸੰਬੰਧ ਵਿੱਚ ਅਤੇ ਇਸ ਮਹੀਨੇ ਵਰਕਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਸੰਭਾਵੀ ਸੰਕਟ ਦੇ ਸੰਬੰਧ ਵਿੱਚ ਮਿਲਿਆ। ਇਸ ਵਫਦ ਵਿੱਚ ਕੋ-ਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਏਟਕ, ਮੈਂਬਰਾਂ ਬਲਦੇਵ ਰਾਜ ਬੱਤਾ ਇੰਟਕ, ਜਰਨੈਲ ਸਿੰਘ ਕਰਮਚਾਰੀ ਦਲ, ਨਸੀਬ ਚੰਦ ਐੱਸ ਸੀ ਬੀ ਸੀ, ਸੁੱਚਾ ਸਿੰਘ ਸੀਟੂ ਅਤੇ ਉਤਮ ਸਿੰਘ ਬਾਗੜੀ ਰਿਟਾਇਰਡ ਵਰਕਰਜ਼ ਭਾਈਚਾਰਾ ਮੰਚ ਦੇ ਮੁੱਖ ਆਗੂ ਸ਼ਾਮਲ ਸਨ। ਵਫਦ ਨੇ ਮੈਨੇਜਮੈਂਟ ਤੋਂ ਜਾਨਣਾ ਚਾਹਿਆ ਕਿ ਆਊਟਸੋਰਸਿੰਗ ਸਿਸਟਮ ਤਹਿਤ ਕੰਮ ਕਰ ਰਹੇ ਡਰਾਈਵਰਾਂ—ਕੰਡਕਟਰਾਂ ਦੀ ਡਿਊਟੀ ਰੋਸਟਰ ਵਿੱਚ ਕਿਉਂ ਨਹੀਂ ਦਰਸਾਈ ਜਾ ਰਹੀ ਤਾਂ ਮੈਨੇਜਮੈਂਟ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਕਰਮਚਾਰੀ ਦੀ ਗੈਰ-ਹਾਜ਼ਰੀ ਨਹੀਂ ਲੱਗੇਗੀ, ਨਾ ਹੀ ਕਿਸੇ ਦੀ ਤਨਖਾਹ ਕੱਟੀ ਜਾਵੇਗੀ ਅਤੇ ਡਿਊਟੀਆਂ ਵੀ ਸਾਰੇ ਕਰਮਚਾਰੀਆਂ ਦੀਆਂ ਲੋੜ ਅਨੁਸਾਰ ਲਾਈਆਂ ਜਾਣਗੀਆਂ। ਸੋ ਕਿਸੇ ਵੀ ਕਿਸਮ ਦੀ ਸ਼ੰਕਾ ਦੀ ਕੋਈ ਗੁਜਾਇਸ਼ ਨਹੀਂ ਹੈ। ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਲਈ ਵੀ ਚੇਅਰਮੈਨ ਵਲੋਂ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਤੋਂ ਪੈਸੇ ਦਾ ਪ੍ਰਬੰਧ ਕਰ ਲਿਆ ਜਾਵੇਗਾ। ਕੋ-ਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਪੀ ਆਰ ਟੀ ਸੀ ਦੇ ਸਮੁੱਚੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਬੜਾ ਹੀ ਗੰਭੀਰ ਸੰਕਟ ਦਾ ਸਮਾਂ ਹੈ, ਜਿਸ ਦੇ ਮੱਦੇਨਜ਼ਰ ਜਥੇਬੰਦੀਆਂ ਨੇ ਇਸ ਖਤਰੇ ਦਾ ਟਾਕਰਾ ਕਰਨ ਲਈ ਬੜੀ ਹੀ ਮਜਬੂਤ ਏਕਤਾ ਬਣਾਈ ਹੈ, ਪਰ ਕੁਝ ਅਨਸਰ ਆਪਹੁਦਰੇ ਤਰੀਕੇ ਨਾਲ ਵੱਖਰਾਪਣ ਵਿਖਾ ਕੇ ਵਰਕਰਾਂ ਦੀ ਏਕਤਾ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਕੇ ਭੁਲੇਖਿਆ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ, ਜਿਸ ਤੋਂ ਵਰਕਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਸਮੇਂ ਦੀ ਲੋੜ ਮੁਤਾਬਿਕ ਏਕਤਾ ਹੋਰ ਵੀ ਮਜ਼ਬੂਤ ਹੋਏ ਤਾਂ ਕਿ ਭਵਿੱਖੀ ਖਤਰਿਆਂ ਦਾ ਮੁਕਾਬਲਾ ਬਾਖੂਬੀ ਕੀਤਾ ਜਾ ਸਕੇ।ਆਗੂਆਂ ਵੱਲੋਂ ਮੈਨੇਜਮੈਂਟ ਨੂੰ ਵੀ ਸੁਚੇਤ ਕੀਤਾ ਗਿਆ ਕਿ ਇਸ ਬੁਰੇ ਸਮੇਂ ਵਿੱਚ ਜੇਕਰ ਵਰਕਰਾਂ ਦੇ ਹਿੱਤਾਂ ਦੇ ਵਿਰੁੱਧ ਕੋਈ ਵੀ ਕਦਮ ਚੁੱਕਿਆ ਗਿਆ ਤਾਂ ਸਖਤ ਸੰਘਰਸ਼ ਦਾ ਸਾਹਮਣਾ ਕਰਨਾ ਪਏਗਾ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper