Latest News
ਜਲੰਧਰ 'ਚ 10 ਨਵੇਂ ਕੇਸ, ਲੁਧਿਆਣਾ 'ਚ ਇਕ ਮੌਤ

Published on 02 Jun, 2020 10:42 AM.


ਜਲੰਧਰ (ਸ਼ੈਲੀ ਐਲਬਰਟ)-ਮੰਗਲਵਾਰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆ ਗਏ। ਇਨ੍ਹਾਂ ਵਿਚੋਂ 7 ਡਿਫੈਂਸ ਕਾਲੋਨੀ ਦੇ ਇਕ ਪਰਵਾਰ ਦੇ ਹਨ। ਇਸ ਨਾਲ ਜ਼ਿਲ੍ਹੇ ਵਿਚ ਕੇਸਾਂ ਦੀ ਗਿਣਤੀ ਵਧ ਕੇ 265 ਹੋ ਗਈ ਹੈ।
ਲੁਧਿਆਣਾ (ਉੱਤਮ ਰਾਠੌਰ) : ਫੌਜੀ ਮੁਹੱਲੇ ਦੇ ਉਜਾਗਰ ਸਿੰਘ (85) ਦੀ ਮੋਹਨ ਦੇਈ ਓਸਵਾਲ ਹਸਪਤਾਲ ਵਿਚ ਮੌਤ ਹੋ ਗਈ। ਉਸ ਨੂੰ ਦਿਲ ਦੀ ਬਿਮਾਰੀ ਕਾਰਨ ਦਾਖਲ ਕੀਤਾ ਗਿਆ ਸੀ, ਪਰ ਬਾਅਦ ਵਿਚ ਉਹ ਕੋਰੋਨਾ ਪਾਜ਼ੀਟਿਵ ਵੀ ਨਿਕਲਿਆ ਸੀ। ਚੰਡੀਗੜ੍ਹ ਵਿਚ ਵੀ ਸੈਕਟਰ 30-ਬੀ ਦੀ 80 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਉਸ ਨੂੰ ਸੈਕਟਰ 16 ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਤੇ ਉਸ ਦਾ ਟੈੱਸਟ ਕੋਰੋਨਾ ਪਾਜ਼ੀਟਿਵ ਆਇਆ ਸੀ।
ਚੰਡੀਗੜ੍ਹ ਵਿਚ ਤਿੰਨ ਹੋਰ ਕੇਸ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 301 ਹੋ ਗਈ ਹੈ। ਦੇਸ਼ ਵਿਚ ਸੋਮਵਾਰ ਤੋਂ ਲੈ ਕੇ 24 ਘੰਟਿਆਂ ਵਿਚ 204 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 5598 ਹੋ ਗਈ, ਜਦਕਿ 8171 ਨਵੇਂ ਕੇਸਾਂ ਨਾਲ ਕੁਲ ਗਿਣਤੀ 198706 ਹੋ ਗਈ। ਇਨ੍ਹਾਂ ਵਿਚੋਂ ਐਕਟਿਵ ਕੇਸ 97581 ਹਨ, ਜਦਕਿ 95526 ਠੀਕ ਹੋ ਚੁੱਕੇ ਹਨ।

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper