Latest News
ਪੁਲਸ ਅਫਸਰ ਵੱਲੋਂ ਟਰੰਪ ਨੂੰ ਮੂੰਹ ਬੰਦ ਰੱਖਣ ਦੀ ਸਲਾਹ

Published on 02 Jun, 2020 10:51 AM.

ਵਾਸ਼ਿੰਗਟਨ : ਅਫਰੀਕੀ-ਅਮਰੀਕੀ 46 ਸਾਲਾ ਜਾਰਜ ਫਲਾਇਡ ਦੇ ਪੁਲਸ ਹੱਥੋਂ ਕਤਲ ਤੋਂ ਬਾਅਦ ਭੜਕੀ ਹਿੰਸਾ ਬੇਕਾਬੂ ਹੋ ਚੁੱਕੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਜ਼ਾਹਰੇ ਨਾ ਰੁਕਣ 'ਤੇ ਗਵਰਨਰਾਂ ਨੂੰ ਕਮਜ਼ੋਰ ਦੱਸਦਿਆਂ ਫੌਜ ਲਾਉਣ ਦੀ ਧਮਕੀ ਦੇ ਦਿੱਤੀ ਹੈ। ਇਸੇ ਦਰਮਿਆਨ ਹਿਊਸਟਨ ਦੇ ਪੁਲਸ ਮੁਖੀ ਆਰਟ ਐਸਵੈਡੋ ਨੇ ਟੀ ਵੀ 'ਤੇ ਕਿਹਾ ਕਿ ਟਰੰਪ ਜੇ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਆਪਣਾ ਮੂੰਹ ਬੰਦ ਰੱਖਣ।
ਐਸਵੈਡੋ ਨੇ ਕਿਹਾ ਕਿ ਟਰੰਪ ਨੌਜਵਾਨਾਂ ਨੂੰ ਖਤਰੇ ਵਿਚ ਪਾ ਰਹੇ ਹਨ। ਇਹ ਸਮਾਂ ਤਾਕਤ ਦਿਖਾਉਣ ਦਾ ਨਹੀਂ, ਸਗੋਂ ਲੋਕਾਂ ਦੇ ਦਿਲ ਜਿੱਤਣ ਦਾ ਹੈ। ਦੇਸ਼ ਨੂੰ ਸਧਾਰਨ ਨਹੀਂ ਅਸਾਧਾਰਨ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾ ਕਿਹਾ ਕਿ ਇਹ ਹਾਲੀਵੁੱਡ ਨਹੀਂ, ਸਗੋਂ ਹਕੀਕੀ ਦੁਨੀਆ ਹੈ।
ਉਨ੍ਹਾ ਲੋਕਾਂ ਨੂੰ ਪੁਲਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਜਦ ਹਿੰਸਾ ਭੜਕੀ ਹੋਈ ਹੈ, ਲੋਕ ਭੰਨਤੋੜ ਕਰ ਰਹੇ ਹਨ ਤਾਂ ਕੁਝ ਲੋਕਾਂ ਨੂੰ ਵੋਟਾਂ ਦੀ ਚਿੰਤਾ ਲੱਗੀ ਹੋਈ ਹੈ। ਉਨ੍ਹਾ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨ। ਪੋਲਿੰਗ ਬੂਥ 'ਤੇ ਪੁਰਅਮਨ ਢੰਗ ਨਾਲ ਆਪਣੀ ਰਾਇ ਦੇਣ। ਲੋਕਾਂ ਦਾ ਧਿਆਨ ਸਿਰਫ ਖਰਾਬ ਪੁਲੀਸਿੰਗ, ਕ੍ਰਿਮੀਨਲ ਪੁਲੀਸਿੰਗ 'ਤੇ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਮਾਜ 'ਤੇ ਹੋਣਾ ਚਾਹੀਦਾ ਹੈ। ਨਫਰਤ ਤਿਆਗ ਕੇ ਇਕ-ਦੂਜੇ ਦੇ ਹੱਥ ਫੜੋ।
ਇਸੇ ਦੌਰਾਨ ਅਮਰੀਕਾ ਦੇ ਉੱਤਰ ਵਿਚ ਨਿਊਯਾਰਕ ਤੋਂ ਲੈ ਕੇ ਦੱਖਣ ਵਿਚ ਆਸਟਿਨ ਤੱਕ ਅਤੇ ਪੂਰਬ ਵਿਚ ਵਾਸ਼ਿੰਗਟਨ ਤੋਂ ਲੈ ਕੇ ਪੱਛਮ ਵਿਚ ਲਾਸ ਏਂਜਲਸ ਤੱਕ ਕਰੀਬ 140 ਸ਼ਹਿਰਾਂ ਵਿਚ ਮੁਜ਼ਾਹਰੇ ਫੈਲ ਚੁੱਕੇ ਹਨ। ਨਿਊਯਾਰਕ ਵਿਚ ਵੀ ਸੋਮਵਾਰ ਰਾਤ ਕਰਫਿਊ ਲਾਉਣਾ ਪਿਆ। ਕਈ ਦਹਾਕਿਆਂ ਤੱਕ ਅਮਰੀਕਾ 'ਚ ਏਨੇ ਮਾੜੇ ਹਾਲਾਤ ਨਹੀਂ ਦੇਖੇ ਗਏ।

335 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper