Latest News
ਵੱਡੀ ਤਬਾਹੀ ਤੋਂ ਬਚਾਅ ਰਿਹਾ

Published on 03 Jun, 2020 10:19 AM.


ਮੁੰਬਈ : ਚੱਕਰਵਾਤੀ ਤੂਫਾਨ ਨਿਸਰਗ ਦੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿੱਚ ਟਕਰਾਉਣ ਤੋਂ ਬਾਅਦ ਬੁੱਧਵਾਰ ਦੁਪਹਿਰ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਈ। ਮੰਨਿਆ ਜਾਂਦਾ ਹੈ ਕਿ ਮੁੰਬਈ ਵਿੱਚ ਆਏ ਤੂਫਾਨ ਤੋਂ ਜਿਸ ਕਿਸਮ ਦੇ ਖ਼ਤਰੇ ਦੀ ਉਮੀਦ ਸੀ, ਉਹ ਟਲ ਗਿਆ ਹੈ। ਹਾਲਾਂਕਿ ਰਾਤ ਭਰ ਭਾਰੀ ਬਾਰਿਸ਼ ਹੋ ਸਕਦੀ ਹੈ। ਪਹਿਲਾਂ ਹਵਾ ਦੀ ਗਤੀ ਦਿਨ ਦੇ ਸਮੇਂ 120 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਵਰਲੀ-ਸੀ ਲਿੰਕ ਬੰਦ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਬਹੁਤ ਸਾਰੀਆਂ ਥਾਵਾਂ ਉੱਤੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਘਰਾਂ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ। ਕੁਝ ਥਾਵਾਂ 'ਤੇ ਕੁਦਰਤੀ ਤੂਫਾਨ ਕਾਰਨ ਬਿਜਲੀ ਗੁਲ ਹੋ ਗਈ।
ਰਾਏਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਨਿਧੀ ਚੌਧਰੀ ਨੇ ਦੱਸਿਆ ਕਿ ਰਾਏਗੜ੍ਹ ਤੋਂ 87 ਕਿਲੋਮੀਟਰ ਦੂਰ ਸ੍ਰੀਵਰਧਨ ਦਾ ਦਿਵੇਆਗਰ ਖੇਤਰ ਚੱਕਰਵਾਤ ਨਾਲ ਪ੍ਰਭਾਵਤ ਹੋਇਆ ਹੈ।
ਤੇਜ਼ ਹਵਾਵਾਂ ਕਾਰਨ ਸ੍ਰੀਵਰਧਨ ਅਤੇ ਅਲੀਬਾਗ਼ ਵਿੱਚ ਬਹੁਤ ਸਾਰੇ ਰੁੱਖ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਹੁਣ ਤੱਕ 13,541 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਅਸੀਂ ਤੱਟਵਰਤੀ ਖੇਤਰ (ਰਾਏਗੜ੍ਹ ਵਿੱਚ) ਦੇ ਨੇੜੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ 62 ਪਿੰਡਾਂ ਦੀ ਪਛਾਣ ਕੀਤੀ ਹੈ, ਉਥੇ ਵਧੇਰੇ ਸਾਵਧਾਨੀ ਵਰਤ ਰਹੇ ਹਾਂ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਲਈ ਵੀਰਵਾਰ ਸਵੇਰ ਤੱਕ ਘਰ ਦੇ ਅੰਦਰ ਹੀ ਰਹਿਣ।

301 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper