Latest News
ਨਵੀਂਆਂ ਸਕੀਮਾਂ ਲਾਕਡਾਊਨ

Published on 05 Jun, 2020 08:40 AM.

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਸਾਰੇ ਮੰਤਰਾਲਿਆਂ ਤੇ ਉਨ੍ਹਾਂ ਦੇ ਵਿਭਾਗਾਂ ਨੂੰ ਕਹਿ ਦਿੱਤਾ ਕਿ ਚਲੰਤ ਮਾਲੀ ਸਾਲ ਦੇ ਰਹਿੰਦੇ ਸਮੇਂ ਲਈ ਕੋਈ ਨਵੀਂ ਸਕੀਮ ਨਾ ਬਣਾਉਣ, ਕਿਉਂਕਿ ਕੋਰੋਨਾ ਨਾਲ ਪੈਦਾ ਸਥਿਤੀ ਨਾਲ ਨਿਬੜਨ ਲਈ ਵਸੀਲਿਆਂ ਦੀ ਸੰਜਮ ਨਾਲ ਵਰਤੋਂ ਕਰਨ ਦੀ ਲੋੜ ਹੈ। ਤਾਂ ਵੀ, ਵਿੱਤ ਮੰਤਰਾਲੇ ਤਹਿਤ ਆਉਂਦੇ ਖਰਚਾ ਵਿਭਾਗ ਨੇ ਸਭ ਨੂੰ ਭੇਜੇ ਮੈਮੋਰੰਡਮ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ, ਆਤਮਨਿਰਭਰ ਭਾਰਤ ਅਭਿਆਨ ਪੈਕੇਜ ਤੇ ਹੋਰ ਸਪੈਸ਼ਲ ਪੈਕੇਜਾਂ 'ਤੇ ਅਮਲ ਹੁੰਦਾ ਰਹੇਗਾ। ਬੱਜਟ ਤਹਿਤ ਐਲਾਨੀਆਂ ਸਕੀਮਾਂ ਵੀ ਅਗਲੇ 31 ਮਾਰਚ ਤੱਕ ਮੁਅੱਤਲ ਰਹਿਣਗੀਆਂ। ਲਾਕਡਾਊਨ ਕਾਰਨ ਮਾਲੀਏ ਵਿਚ ਆਈ ਕਮੀ ਕਾਰਨ ਕਈ ਸੂਬਾ ਸਰਕਾਰਾਂ ਨੇ ਵੀ ਖਰਚੇ ਫਰੀਜ਼ ਕਰ ਦਿੱਤੇ ਹਨ। ਸੰਕਟ ਨਾਲ ਨਿਬੜਨ ਲਈ ਮਦਦ ਦੀ ਮੰਗ 'ਤੇ ਕੇਂਦਰ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ, ਪਰ ਇਸ ਨਾਲ ਲੋਕਾਂ ਦੇ ਹੱਥਾਂ ਵਿਚ ਖਾਸ ਪੈਸੇ ਨਹੀਂ ਆਏ, ਕਿਉਂਕਿ ਬਹੁਤੀਆਂ ਸਕੀਮਾਂ ਵਿਚ ਕਰਜ਼ ਦੇਣ ਦੀ ਹੀ ਗੱਲ ਕੀਤੀ ਗਈ ਸੀ। ਕੋਰੋਨਾ ਦੇ ਅਸਰ ਕਾਰਨ ਭਾਰਤ ਦੀ ਆਰਥਕ ਵਿਕਾਸ ਦਰ ਜਨਵਰੀ-ਮਾਰਚ ਵਿਚ 3.1 ਤੱਕ ਡਿੱਗ ਗਈ ਸੀ।

85 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper