Latest News
15 ਦਿਨਾਂ 'ਚ ਪ੍ਰਵਾਸੀ ਮਜ਼ਦੂਰ ਘਰ ਪਹੁੰਚਾ ਦਿੱਤੇ ਜਾਣ : ਸੁਪਰੀਮ ਕੋਰਟ

Published on 05 Jun, 2020 08:53 AM.

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕਿਹਾ ਕਿ ਉਹ ਚਾਹੁੰਦੀ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਲਾਕਡਾਊਨ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ 15 ਦਿਨਾਂ ਵਿਚ ਘਰ ਪਹੁੰਚਾ ਦੇਣ। ਇਸ ਬਾਰੇ ਉਹ ਅੰਤਮ ਫੈਸਲਾ 9 ਜੂਨ ਨੂੰ ਸੁਣਾਏਗੀ।
ਜਸਟਿਸ ਅਸ਼ੋਕ ਭੂਸ਼ਣ ਨੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, 'ਅਸੀਂ ਕੇਂਦਰ ਤੇ ਰਾਜ ਸਰਕਾਰਾਂ ਨੂੰ 15 ਦਿਨ ਦੇਣਾ ਚਾਹੁੰਦੇ ਹਾਂ। ਰਾਜ ਦੱਸਣ ਕਿ ਘਰ ਪਰਤਣ ਵਾਲਿਆਂ ਨੂੰ ਉਹ ਕਿਵੇਂ ਰੁਜ਼ਗਾਰ ਤੇ ਹੋਰ ਰਾਹਤ ਦੇਣਗੇ। ਇਨ੍ਹਾਂ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਵੀ ਹੋਣੀ ਚਾਹੀਦੀ ਹੈ।'
ਮਹਿਤਾ ਨੇ ਬੈਂਚ, ਜਿਸ ਵਿਚ ਜਸਟਿਸ ਐੱਸ ਕੇ ਕੌਲ ਤੇ ਜਸਟਿਸ ਐੱਮ ਆਰ ਸ਼ਾਹ ਵੀ ਸ਼ਾਮਲ ਹਨ, ਨੂੰ ਦੱਸਿਆ ਕਿ 3 ਜੂਨ ਤੱਕ 4200 ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ। ਹੁਣ ਤੱਕ ਇਕ ਕਰੋੜ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਬਹੁਤੇ ਬਿਹਾਰ ਤੇ ਯੂ ਪੀ ਦੇ ਸਨ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper