Latest News
ਭਾਜਪਾ ਆਗੂ ਵੱਲੋਂ ਮਾਰਕਿਟ ਕਮੇਟੀ ਦੇ ਸੈਕਟਰੀ ਦੀ ਕੁੱਟਮਾਰ

Published on 05 Jun, 2020 08:58 AM.

ਹਿਸਾਰ : ਭਾਜਪਾ ਆਗੂ ਸੋਨਾਲੀ ਫੋਗਾਟ ਵੱਲੋਂ ਬਾਲਸਮੰਦ ਮਾਰਕਿਟ ਕਮੇਟੀ ਦੇ ਸੈਕਟਰੀ ਨੂੰ ਕੁੱਟਣ ਦਾ ਵੀਡੀਓ ਸ਼ੁੱਕਰਵਾਰ ਵਾਇਰਲ ਹੋਇਆ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿਚ ਫੋਗਾਟ ਸੈਕਟਰੀ ਸੁਲਤਾਨ ਸਿੰਘ ਨੂੰ ਕੁੱਟ ਰਹੀ ਹੈ। ਫੋਗਾਟ ਆਪਣੇ ਟਿਕਟੌਕ ਵੀਡੀਓਜ਼ ਨਾਲ ਚਰਚਿਤ ਹੋਈ ਸੀ ਤੇ ਉਸ ਨੇ ਆਦਮਪੁਰ ਤੋਂ ਅਸੰਬਲੀ ਚੋਣ ਵੀ ਲੜੀ ਸੀ, ਹਾਲਾਂਕਿ ਹਾਰ ਗਈ ਸੀ। ਬਾਲਸਮੰਦ ਹਿਸਾਰ ਜ਼ਿਲ੍ਹੇ ਦਾ ਪਿੰਡ ਹੈ। ਫੋਗਾਟ ਨੇ ਪੁਲਸ ਨੂੰ ਦੱਸਿਆ ਕਿ ਸੈਕਟਰੀ ਨੇ ਅਪਮਾਨਜਨਕ ਭਾਸ਼ਾ ਵਰਤੀ ਸੀ। ਤਾਂ ਵੀ, ਜ਼ੋਨਲ ਮਾਰਕੀਟਿੰਗ ਐਨਫੋਰਸਮੈਂਟ ਅਫਸਰ ਸਾਹਿਬ ਰਾਮ ਨੇ ਕਿਹਾ ਹੈ ਕਿ ਹਮਲਾ ਯੋਜਨਾਬੱਧ ਸੀ ਤੇ ਸਿਆਸੀ ਸਟੰਟ ਲੱਗਦਾ ਹੈ। ਸੂਰਜੇਵਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਪੁੱਛਿਆ ਹੈ ਕਿ ਕੀ ਉਹ ਸਰਕਾਰੀ ਮੁਲਾਜ਼ਮ ਨੂੰ ਜਾਨਵਰਾਂ ਵਾਂਗ ਕੁੱਟਣ ਵਾਲੀ ਆਗੂ ਵਿਰੁੱਧ ਕਾਰਵਾਈ ਕਰਨਗੇ। ਉਨ੍ਹਾ ਇਹ ਪੁੱਛਿਆ ਹੈ ਕਿ ਕੀ ਮੀਡੀਆ ਅਜੇ ਵੀ ਚੁੱਪ ਰਹੇਗਾ।

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper