Latest News
ਚੀਫ ਜਸਟਿਸ ਔਨ ਹਾਰਲੇ ਡੈਵਿਡਸਨ

Published on 29 Jun, 2020 11:10 AM.


ਨਾਗਪੁਰ : ਦੇਸ਼ ਦੇ ਚੀਫ ਜਸਟਿਸ ਐੱਸ ਏ ਬੋਬੜੇ ਦੇ ਐਤਵਾਰ ਆਪਣੇ ਗ੍ਰਹਿ ਨਗਰ ਨਾਗਪੁਰ ਵਿਚ ਹਾਰਲੇ ਡੈਵਿਡਸਨ 'ਤੇ ਬੈਠਿਆਂ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। 400 ਕਿਲੋ ਤੋਂ ਵੱਧ ਵਜ਼ਨੀ ਤੇ ਦੋ ਇੰਜਣਾਂ ਵਾਲਾ ਕਰੀਬ 2000 ਸੀ ਸੀ ਦਾ ਇਹ ਸੀ ਵੀ ਓ 2020 ਮਾਡਲ 51 ਲੱਖ ਰੁਪਏ ਤੋਂ ਵੱਧ ਕੀਮਤ ਦਾ ਹੈ। 64 ਸਾਲਾ ਬੋਬੜੇ ਮੋਟਰਸਾਈਕਲਾਂ ਪ੍ਰਤੀ ਆਪਣਾ ਪਿਆਰ ਅਕਸਰ ਜ਼ਾਹਰ ਕਰਦੇ ਰਹਿੰਦੇ ਹਨ। ਉਹ ਬੁਲੇਟ ਵੀ ਵਰਤਦੇ ਰਹੇ ਹਨ। ਪਿਛਲੇ ਸਾਲ ਹਾਰਲੇ ਡੈਵਿਡਸਨ ਚਲਾਉਂਦਿਆਂ ਉਨ੍ਹਾ ਦਾ ਗਿੱਟਾ ਟੁੱਟ ਗਿਆ ਸੀ ਤੇ ਉਹ ਕੁਝ ਸਮਾਂ ਸੁਪਰੀਮ ਕੋਰਟ ਨਹੀਂ ਆ ਸਕੇ ਸਨ। ਲੋਕਾਂ ਨੇ ਚੀਫ ਜਸਟਿਸ ਦੀ ਇਸ ਸਵਾਰੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਇਕ ਨੇ ਕਿਹਾ ਕਿ ਚੀਫ ਜਸਟਿਸ ਨੇ ਨਾ ਹੈਲਮੈਟ ਪਾਇਆ ਤੇ ਨਾ ਮਾਸਕ ਅਤੇ ਨਾ ਹੀ ਜਿਸਮਾਨੀ ਵਿੱਥ ਦਾ ਖਿਆਲ ਰੱਖਿਆ। ਦੱਸਿਆ ਜਾਂਦਾ ਹੈ ਕਿ ਚੀਫ ਜਸਟਿਸ ਜਿਹੜੇ ਮੋਟਰਸਾਈਕਲ 'ਤੇ ਬੈਠੇ ਉਹ ਹਾਰਲੇ ਡੈਵਿਡਸਨ ਦਾ ਡੀਲਰ ਉਨ੍ਹਾ ਨੂੰ ਦਿਖਾਉਣ ਲਿਆਇਆ ਸੀ ਤੇ ਚੀਫ ਜਸਟਿਸ ਨੇ ਉਸ 'ਤੇ ਬੈਠ ਕੇ ਹੀ ਦੇਖਿਆ। ਸੂਤਰਾਂ ਮੁਤਾਬਕ ਉਨ੍ਹਾ ਮਾਸਕ ਪਾਇਆ ਹੋਇਆ ਸੀ ਤੇ ਬੈਠਣ ਵੇਲੇ ਹੀ ਲਾਹਿਆ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper