Latest News
ਰਾਸ਼ਨ ਸਕੀਮ ਵਧਾਉਣ 'ਚ ਵੀ ਬਿਹਾਰ ਚੋਣਾਂ ਦਾ ਤੜਕਾ

Published on 30 Jun, 2020 11:05 AM.


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮੀਂ ਕੌਮ ਨੂੰ ਖਿਤਾਬ ਕਰਦਿਆਂ ਕਿਹਾ ਕਿ ਅਮਰੀਕੀ ਦੀ ਆਬਾਦੀ ਨਾਲੋਂ ਢਾਈ ਗੁਣਾ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਲਈ ਪੰਜ ਕਿਲੋ ਮੁਫਤ ਅਨਾਜ ਤੇ ਇਕ ਕਿੱਲੋ ਦਾਲ ਦੀ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਨਵੰਬਰ ਦੇ ਅਖੀਰ ਤੱਕ ਜਾਰੀ ਰਹੇਗੀ।
ਤਿਉਹਾਰਾਂ ਦੇ ਮੱਦੇਨਜ਼ਰ ਇਸ ਸਕੀਮ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾ ਦੀਵਾਲੀ ਤੇ ਛੱਠ ਪੂਜਾ ਵਰਗੇ ਤਿਉਹਾਰਾਂ ਦੇ ਨਾਂਅ ਵੀ ਗਿਣਾਏ। ਛਠ ਪੂਜਾ ਬਿਹਾਰ ਦਾ ਮੁੱਖ ਤਿਉਹਾਰ ਹੈ ਤੇ ਉਥੇ ਅਕਤੂਬਰ ਵਿਚ ਅਸੰਬਲੀ ਚੋਣਾਂ ਹੋਣੀਆਂ ਹਨ। ਬਿਹਾਰ ਦੀ ਹੁਕਮਰਾਨ ਕੁਲੀਸ਼ਨ ਨੇ ਕਿਹਾ ਸੀ ਕਿ ਲਾਕਡਾਊਨ ਕਾਰਨ ਬਿਹਾਰ ਦੇ ਮਜ਼ਦੂਰ ਵੱਡੀ ਗਿਣਤੀ ਵਿਚ ਪਰਤੇ ਹਨ, ਜਿਨ੍ਹਾਂ ਨੂੰ ਰਾਹਤ ਦੀ ਲੋੜ ਹੈ।
ਪ੍ਰਧਾਨ ਮੰਤਰੀ ਦੀ ਤਕਰੀਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕਰ ਦਿੱਤਾ ਕਿ ਉਨ੍ਹਾ ਦੀ ਸਰਕਾਰ ਅਗਲੇ ਸਾਲ ਜੂਨ ਤੱਕ ਫਰੀ ਰਾਸ਼ਨ ਦੇਵੇਗੀ। ਪੱਛਮੀ ਬੰਗਾਲ ਵਿਚ ਅਗਲੇ ਸਾਲ ਅਸੰਬਲੀ ਚੋਣਾਂ ਹਨ।

96 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper