Latest News
ਪ੍ਰੋਟੈੱਸਟਰਾਂ ਖਿਲਾਫ ਕੇਸ ਵਾਪਸ ਲਓ : ਸਾਂਬਰ

Published on 30 Jun, 2020 11:06 AM.


ਚੰਡੀਗੜ੍ਹ : ਇਹ ਬੜੀ ਹੈਰਾਨਕੁੰਨ ਗੱਲ ਹੈ ਕਿ ਕੇਂਦਰ ਸਰਕਾਰ ਆਪਣੀਆਂ ਪਿਛਾਖੜੀ, ਸਾਮਰਾਜ-ਪੱਖੀ, ਨਵ-ਉਦਾਰਵਾਦੀ ਪ੍ਰਕਿਰਿਆ ਮੁਕੰਮਲ ਕਰਨ ਦੀਆਂ ਨੀਤੀਆਂ ਤੇਜ਼ੀ ਨਾਲ ਵਧਾ ਰਹੀ ਹੈ ਅਤੇ ਲੋਕਾਂ ਉਤੇ ਤਰ੍ਹਾਂ-ਤਰ੍ਹਾਂ ਦੇ ਅਸਹਿ ਭਾਰ ਪਾ ਰਹੀ ਹੈ, ਪਰ ਲੋਕਾਂ ਵੱਲੋਂ ਰੋਸ ਪ੍ਰਗਟ ਕਰਨ ਉਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਹੈ ਤੇ ਮੁਕੱਦਮੇ ਦਰਜ ਕਰ ਰਹੀ ਹੈ ਅਤੇ ਕਾਂਗਰਸ ਦੀਆਂ ਸਰਕਾਰਾਂ ਕੁਝ ਥਾਈਂ ਜਿਵੇਂ ਪੰਜਾਬ ਵਿਚ, ਇਨ੍ਹਾਂ ਜਾਬਰ ਢੰਗਾਂ ਵਿਚ ਉਸ ਦਾ ਸਾਥ ਦੇ ਰਹੀਆਂ ਹਨ। ਇਹ ਗੱਲ ਅਖਿਲ ਭਾਰਤੀ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ ਭੂਪਿੰਦਰ ਸਾਂਬਰ ਨੇ ਗਹਿਰੇ ਰੋਸ ਨਾਲ ਕਹੀ। ਉਹਨਾ ਪੰਜਾਬ, ਕਰਨਾਟਕ ਤੇ ਕਈ ਹੋਰ ਥਾਵਾਂ ਤੋਂ ਮਿਲੀਆਂ ਗ੍ਰਿਫਤਾਰੀਆਂ, ਕੇਸਾਂ ਦੀਆਂ ਰਿਪੋਰਟਾਂ ਦੀ ਨਿਖੇਧੀ ਕੀਤੀ। ਸਾਥੀ ਸਾਂਬਰ ਨੇ ਰਾਜਾਂ ਦੇ ਕੁਲ ਘਰੇਲੂ ਉਤਪਾਦਨ 14.3 ਪ੍ਰਤੀਸ਼ਤ ਡਿੱਗਣ ਬਾਰੇ ਪ੍ਰਗਟ ਕੀਤੇ ਮਾਹਰਾਂ ਦੇ ਖਦਸ਼ਿਆਂ, ਰਾਜਾਂ ਨੂੰ ਉਹਨਾਂ ਦੇ ਕੇਂਦਰ ਵੱਲ ਟੈਕਸਾਂ ਦੇ ਪੂਰੇ ਬਕਾਏ ਨਾ ਦਿੱਤੇ ਜਾਣ, ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਕੇਂਦਰੀ ਫੰਡ ਵਿਚੋਂ ਮਦਦ ਨਾ ਮਿਲਣ, ਪੈਟਰੋਲ-ਡੀਜ਼ਲ ਤੇ ਹੋਰ ਵਸਤਾਂ ਦੇ ਭਾਵਾਂ ਰਾਹੀਂ ਲੋਕਾਂ ਉਤੇ ਭਾਰ ਪਾਉਣ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਰਾਜਾਂ ਦੇ ਸਭ ਬਕਾਏ ਫੌਰਨ ਅਦਾ ਕੀਤੇ ਜਾਣ, ਟੈਕਸਾਂ ਵਿਚ ਵਾਧੇ ਵਾਪਸ ਲਏ ਜਾਣ, ਰੋਸ ਕਰਦੇ ਲੋਕਾਂ ਉਤੇ ਕੇਸ ਵਾਪਸ ਲਏ ਜਾਣ, ਖੇਤੀ-ਵਿਰੋਧੀ ਤਿੰਨੇ ਆਰਡੀਨੈਂਸ ਵਾਪਸ ਲਏ ਜਾਣ। ਉਹਨਾ ਕਿਸਾਨ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਤਿੰਨ ਜੁਲਾਈ ਦੇ ਏਟਕ ਤੇ ਹੋਰ ਟਰੇਡ ਯੂਨੀਅਨ ਕੇਂਦਰਾਂ ਦੇ ਮੁਜ਼ਾਹਰਿਆਂ ਦੀ ਵੱਧ ਤੋਂ ਵੱਧ ਸਰਗਰਮ ਮਦਦ ਕਰਨ।

91 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper