Latest News
ਵਿਆਹ ਨੇ ਕਰਵਾਇਆ 100 ਤੋਂ ਵੱਧ ਲੋਕਾਂ ਨੂੰ ਕੋਰੋਨਾ

Published on 30 Jun, 2020 11:08 AM.


ਪਟਨਾ : ਇਕ ਵਿਆਹ ਕਾਰਨ 100 ਤੋਂ ਵੱਧ ਲੋਕਾਂ ਦੇ ਕੋਰੋਨਾ ਦਾ ਸ਼ਿਕਾਰ ਹੋਣ ਨੇ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਵਿਚ 15 ਲਾੜੇ ਦੇ ਰਿਸ਼ਤੇਦਾਰ ਹਨ। ਪਟਨਾ ਦੇ ਪਾਲੀਗੰਜ ਵਿਚ ਇਹ ਵਿਆਹ ਹੋਇਆ ਸੀ। ਉਦੋਂ ਲਾੜੇ ਨੂੰ ਤੇਜ਼ ਬੁਖਾਰ ਸੀ ਤੇ ਵਿਆਹ ਤੋਂ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਕੋਰੋਨਾ ਟੈੱਸਟ ਕਰਵਾਏ ਬਿਨਾਂ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕੁਝ ਦਿਨਾਂ ਵਿਚ ਹੀ 100 ਤੋਂ ਵੱਧ ਕੋਰੋਨਾ ਪਾਜ਼ੀਟਿਵ ਨਿਕਲ ਆਏ। ਦਰਅਸਲ ਲਾੜੇ ਦੇ 15 ਰਿਸ਼ਤੇਦਾਰ ਪਾਜ਼ੀਟਿਵ ਨਿਕਲੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ 364 ਲੋਕਾਂ ਦੇ ਟੈੱਸਟ ਲਏ ਗਏ, ਜਿਨ੍ਹਾਂ ਵਿਚੋਂ 86 ਪਾਜ਼ੀਟਿਵ ਆ ਗਏ। ਲਾੜਾ ਗੁਰੂਗਰਾਮ ਵਿਚ ਸਾਫਟਵੇਅਰ ਇੰਜੀਨੀਅਰ ਸੀ ਤੇ ਵਿਆਹ ਲਈ ਮਈ ਦੇ ਅੰਤ ਵਿਚ ਘਰ ਆਇਆ ਸੀ। ਟਿੱਕੇ ਦੀ ਰਸਮ ਤੋਂ ਬਾਅਦ ਉਹ ਢਿੱਲਾ ਹੋ ਗਿਆ। ਵਿਆਹ 24-26 ਜੂਨ ਨੂੰ ਹੋਇਆ। ਦੂਜੇ ਪਾਸੇ 18522 ਨਵੇਂ ਕੇਸਾਂ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਮੰਗਲਵਾਰ 566840 ਹੋ ਗਈ। ਤਾਂ ਵੀ, ਐਤਵਾਰ ਨਾਲੋਂ ਕੇਸ ਘੱਟ ਆਏ ਹਨ। ਉਦੋਂ 19906 ਆਏ ਸਨ। 418 ਨਵੀਂਆਂ ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper