Latest News
ਮਾਸਕ ਪਾਉਣ ਲਈ ਕਹਿਣ 'ਤੇ ਸਾਹਿਬ ਨੇ ਮੁਲਾਜ਼ਮ ਕੁੱਟ ਦਿੱਤੀ

Published on 30 Jun, 2020 11:10 AM.


ਅਮਰਾਵਤੀ (ਆਂਧਰਾ) : ਸ਼ਨੀਵਾਰ ਨੈਲੋਰ ਵਿਚ ਟੂਰਿਜ਼ਮ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ 43 ਸਾਲ ਦੀ ਠੇਕਾ ਮਹਿਲਾ ਮੁਲਾਜ਼ਮ ਨੂੰ ਇਸ ਕਰਕੇ ਬੁਰੀ ਤਰ੍ਹਾਂ ਕੁੱਟ ਦਿੱਤਾ, ਕਿਉਂਕਿ ਉਸ ਨੇ ਉਸ ਨੂੰ ਮਾਸਕ ਪਾਉਣ ਲਈ ਕਹਿ ਦਿੱਤਾ ਸੀ। ਇਸ ਦਾ ਪਤਾ ਮੰਗਲਵਾਰ ਲੱਗਾ, ਜਦੋਂ ਮਹਿਲਾ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ। ਵਾਇਰਲ ਵੀਡੀਓ ਮੁਤਾਬਕ ਦਰਗਾਮੀਤਾ ਵਿਚ ਏ ਪੀ ਟੂਰਿਜ਼ਮ ਹੋਟਲ ਵਿਚ ਡਿਪਟੀ ਮੈਨੇਜਰ ਭਾਸਕਰ ਨੇ ਮਹਿਲਾ ਮੁਲਾਜ਼ਮ ਨੂੰ ਵਾਲਾਂ ਤੋਂ ਫੜ ਕੇ ਧੂਹਿਆ ਤੇ ਕੁਰਸੀ ਦਾ ਡੰਡਾ ਖਿਚ ਕੇ ਉਸ ਨਾਲ ਵਾਰ-ਵਾਰ ਹਮਲੇ ਕੀਤੇ, ਜਦਕਿ ਦੂਜੇ ਮੁਲਾਜ਼ਮ ਛੁਡਾਉਣ ਦੀ ਕੋਸ਼ਿਸ਼ ਕਰਦੇ ਰਹੇ। ਛੁਡਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਮੁਲਾਜ਼ਮ ਨੂੰ ਉਸ ਨੇ ਧੱਕਾ ਦੇ ਕੇ ਪਰ੍ਹਾਂ ਕਰ ਦਿੱਤਾ। ਇਕ ਹੋਰ ਮਹਿਲਾ ਮੁਲਾਜ਼ਮ ਅੱਤਿਆਚਾਰ ਦੇਖ ਦੁਖੀ ਹੋ ਕੇ ਬਾਹਰ ਦੌੜ ਗਈ। ਆਖਰ ਇਕ ਮੁਲਾਜ਼ਮ ਨੇ ਡੰਡਾ ਖੋਹ ਲਿਆ। ਪੁਲਸ ਨੇ ਭਾਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਜਦੋਂ ਭਾਸਕਰ ਸੀਨੀਅਰ ਅਕਾਊਂਟੈਂਟ ਨਾਲ ਗੱਲ ਕਰ ਰਿਹਾ ਸੀ ਤਾਂ ਮਹਿਲਾ ਮੁਲਾਜ਼ਮ ਨੇ ਉਸ ਨੂੰ ਮਾਸਕ ਪਾਉਣ ਦੀ ਗੱਲ ਕਹਿ ਦਿੱਤੀ, ਇਸ ਤੋਂ ਉਹ ਭੜਕ ਗਿਆ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper