Latest News
ਬਹੁਤਿਆਂ ਨੂੰ ਕੋਰੋਨਾ ਵੈਕਸੀਨ ਦੀ ਲੋੜ ਹੀ ਨਹੀਂ ਪੈਣੀ

Published on 02 Jul, 2020 10:50 AM.


ਨਵੀਂ ਦਿੱਲੀ : ਕੋਵਿਡ-19 ਨੂੰ ਕਾਬੂ ਕਰਨ ਲਈ ਲਾਏ ਲਾਕਡਾਊਨ ਦਾ ਵਿਰੋਧ ਕਰਨ 'ਤੇ 'ਪ੍ਰੋਫੈਸਰ ਰੀਓਪਨ' ਵਜੋਂ ਮਸ਼ਹੂਰ ਹੋਈ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸੁਨੇਤਰਾ ਗੁਪਤਾ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਲੋੜ ਨਹੀਂ ਪੈਣੀ ਤੇ ਲੰਮੇ ਲਾਕਡਾਊਨ ਨਾਲ ਵਾਇਰਸ 'ਤੇ ਕਾਬੂ ਪਾਉਣ ਦਾ ਲੰਮਮਿਆਦੀ ਹੱਲ ਨਹੀਂ।
ਪ੍ਰੋ. ਗੁਪਤਾ ਦਾ ਕਹਿਣਾ ਹੈ ਕਿ ਸਿਹਤਮੰਦ ਲੋਕ, ਜਿਹੜੇ ਬੁੱਢੇ ਜਾਂ ਕਮਜ਼ੋਰ ਨਹੀਂ ਤੇ ਨਾ ਉਨ੍ਹਾਂ ਨੂੰ ਹੋਰ ਬਿਮਾਰੀਆਂ ਹਨ, ਲਈ ਇਹ ਵਾਇਰਸ ਬਹੁਤਾ ਚਿੰਤਾਜਨਕ ਨਹੀਂ।
ਵੈਕਸੀਨ, ਜਦੋਂ ਵੀ ਆਵੇਗੀ, ਅੜਿੱਕੇ ਆ ਸਕਣ ਵਾਲਿਆਂ ਲਈ ਹੀ ਵਰਤੀ ਜਾਵੇਗੀ। ਇਸ ਕਰਕੇ ਬਹੁਤੇ ਲੋਕਾਂ ਨੂੰ ਵਾਇਰਸ ਤੋਂ ਡਰਨ ਦੀ ਲੋੜ ਨਹੀਂ। ਕੋਰੋਨਾ ਵਾਇਰਸ ਨੇ ਆਪਣੀ ਮੌਤੇ ਮਰ ਜਾਣਾ ਹੈ ਤੇ ਇਹ ਵੀ ਇਨਫਲੁਏਂਜ਼ਾ ਵਾਂਗ ਹੀ ਚੇਤੇ ਰਹੇਗਾ। ਉਨ੍ਹਾ ਕਿਹਾ, 'ਇਨਫਲੁਏਂਜ਼ਾ ਨਾਲੋਂ ਕੋਰੋਨਾ ਨਾਲ ਘੱਟ ਮੌਤਾਂ ਹੋਣ ਕਰਕੇ ਇਸ ਦੀ ਵੈਕਸੀਨ ਬਣਾਉਣੀ ਕਾਫੀ ਆਸਾਨ ਹੋਵੇਗੀ। ਗਰਮੀਆਂ ਦੇ ਅੰਤ 'ਚ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਵੈਕਸੀਨ ਕਾਰਆਮਦ ਹੈ। ਉਨ੍ਹਾ ਕਿਹਾ ਕਿ ਲਾਕਡਾਊਨ ਸਿਆਣਪ-ਭਰਿਆ ਕਦਮ ਹੈ, ਪਰ ਇਸਨੂੰ ਜ਼ਿਆਦਾ ਚਿਰ ਰੱਖਣ ਨਾਲ ਵਾਇਰਸ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper