Latest News
ਕੋਰੋਨਾ ਬਾਰੇ ਕਈ ਦੇਸ਼ ਅੰਕੜਿਆਂ ਨੂੰ ਝੁਠਲਾ ਰਹੇ, ਬੁਰਾ ਹੋਵੇਗਾ ਅੰਜ਼ਾਮ : ਡਬਲਯੂ ਐੱਚ ਓ

Published on 04 Jul, 2020 09:54 AM.


ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਨੂੰ 'ਜਾਗਣ' ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਆਪਸ 'ਚ ਲੜਨ ਦੀ ਬਜਾਏ ਵਾਸਤਵਿਕ ਸਥਿਤੀ 'ਤੇ ਧਿਆਨ ਦਿਓ ਅਤੇ ਮਹਾਂਮਾਰੀ ਨੂੰ ਕਾਬੂ ਕਰੋ। ਡਬਲਯੂ ਐੱਚ ਓ ਦੇ ਐਮਰਜੈਂਸੀ ਡਾਇਰੈਕਟਰ ਮਾਇਕ ਰੇਯਾਨ ਨੇ ਜਨੇਵਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਜਗਾਉਣ ਦੀ ਜ਼ਰੂਰਤ ਹੈ, ਅੰਕੜੇ ਅਤੇ ਜ਼ਮੀਨੀ ਹਕੀਕਤ ਝੂਠ ਨਹੀਂ ਬੋਲ ਰਹੇ ਹਨ। ਮਾਇਕ ਰੇਯਾਨ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਅੰਕੜਿਆਂ ਤੋਂ ਮਿਲੇ ਸੰਕੇਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥਕ ਕਾਰਨਾਂ ਕਰਕੇ ਵਪਾਰਕ ਗਤੀਵਿਧੀਆਂ ਸ਼ੁਰੂ ਕਰਨ ਦੀ ਜ਼ਰੂਰਤ ਹੋ ਸਕਦੀ ਹੈ, ਪਰ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਇਹ ਸਮੱਸਿਆ ਜਾਦੂਈ ਤਰੀਕੇ ਨਾਲ ਖ਼ਤਮ ਨਹੀਂ ਹੋਵੇਗੀ। ਡਬਲਯੂ ਐੱਚ ਓ ਦੇ ਐਮਰਜੈਂਸੀ ਡਾਇਰੈਕਟਰ ਮਾਇਕ ਰੇਯਾਨ ਨੇ ਕਿਹਾ ਕਿ ਮਹਾਂਮਾਰੀ ਨੂੰ ਕਾਬੂ ਕਰਨ ਲਈ ਕੋਈ ਵੀ ਸਮਾਂ ਦੇਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਲਾਕਡਾਊਨ ਕਰਨ ਦੀ ਜਗ੍ਹਾ ਘੱਟ ਪ੍ਰਭਾਵਤ ਵਾਲੇ ਖੇਤਰਾਂ 'ਚ ਸ਼ਰਤਾਂ ਦੇ ਨਾਲ ਢਿੱਲ ਦਿੱਤੀ ਜਾਣੀ ਚਾਹੀਦੀ, ਪਰ ਜਿਨ੍ਹਾਂ ਖੇਤਰਾਂ 'ਚ ਵਾਇਰਸ ਬੇਹੱਦ ਤੇਜ਼ੀ ਨਾਲ ਫੈਲ ਰਿਹਾ ਹੈ, ਉਥੇ ਕਦਮ ਉਠਾਉਣ ਦੀ ਜਗ੍ਹਾ ਕੋਈ ਹੋਰ ਹੱਲ ਨਹੀਂ। ਮਾਇਕ ਰੇਯਾਨ ਨੇ ਕਿਹਾ ਕਿ ਜੇਕਰ ਵੱਖ-ਵੱਖ ਦੇਸ਼ ਲਾਕਡਾਊਨ ਨੂੰ ਖੋਲ੍ਹ ਦਿੰਦੇ ਹਨ ਅਤੇ ਉਨ੍ਹਾਂ ਕੋਲ ਵਧੇ ਹੋਏ ਮਾਮਲਿਆਂ ਨੂੰ ਦੇਖਣ ਲਈ ਸਮਰੱਥਾ ਨਹੀਂ ਹੋਵੇਗੀ ਤਾਂ ਸਭ ਤੋਂ ਬੁਰੀ ਸਥਿਤੀ ਪੈਦਾ ਹੋਵੇਗੀ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper