Latest News
ਜੋਆ ਖਾਨ 'ਕਾਮਨ ਸਰਵਿਸ ਸੈਂਟਰ' ਦੀ ਪਹਿਲੀ ਟਰਾਂਸਜੈਂਡਰ ਅਪਰੇਟਰ

Published on 04 Jul, 2020 09:57 AM.


ਨਵੀਂ ਦਿੱਲੀ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ 'ਚ ਜੋਆ ਖਾਨ ਭਾਰਤ 'ਚ ਕਾਮਨ ਸਰਵਿਸ ਸੈਂਟਰ ਦੀ ਪਹਿਲੀ ਟਰਾਂਸਜੈਂਡਰ ਅਪਰੇਟਰ ਹੈ। ਜੋਆ ਖਾਨ ਦਾ ਉੇਦੇਸ਼ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੂੰ ਡਿਜੀਟਲ ਯੁੱਗ ਦੇ ਨਾਲ ਚੱਲਣਾ ਸਿਖਾਉਣਾ ਹੈ ਅਤੇ ਭਾਈਚਾਰੇ ਦੇ ਲੋਕਾਂ ਨੂੰ ਇਸ ਦੇ ਨਾਲ ਜਿਊਣਾ ਸਿੱਖਣਾ ਹੈ। ਅਸਲ 'ਚ ਖੁਦ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਉਦਯੋਗਿਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇੱਕ ਟਵੀਟ ਕਰਕੇ ਜੋਆ ਖਾਨ ਦੇ ਭਾਰਤ ਦੇ ਕਾਮਨ ਸਰਵਿਸ ਸੈਂਟਰ ਦੀ ਪਹਿਲੀ ਟਰਾਂਸਜੈਂਡਰ ਅਪਰੇਟਰ ਹੋਣ ਦੀ ਜਾਣਕਾਰੀ ਦਿੱਤੀ ਹੈ। ਟਵੀਟ 'ਚ ਰਵੀਸ਼ੰਕਰ ਪ੍ਰਸਾਦ ਨੇ ਲਿਖਿਆ, 'ਜੋਆ ਖਾਨ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ 'ਚ ਕਾਮਨ ਸਰਵਿਸ ਸੈਂਟਰ ਦੀ ਭਾਰਤ ਦੀ ਪਹਿਲੀ ਟਰਾਂਸਜੈਂਡਰ ਅਪਰੇਟਰ ਹੈ। ਕਾਮਨ ਸਰਵਿਸ ਸੈਂਟਰ ਭਾਰਤ ਸਰਕਾਰ ਵੱਲੋਂ ਪੇਂਡੂ ਅਤੇ ਦੂਰ ਦਰਾਜ ਵਾਲੇ ਸਥਾਨਾਂ 'ਤੇ ਈ ਸੇਵਾ ਪਹੁੰਚਾਉਣ ਲਈ ਦਿੱਤੀ ਜਾਣ ਵਾਲੀ ਸੁਵਿਧਾ ਹੈ। ਇਹ ਸੁਵਿਧਾ ਉਨ੍ਹਾਂ ਖੇਤਰਾਂ 'ਚ ਦਿੱਤੀ ਜਾਂਦੀ ਹੈ, ਜਿੱਥੇ ਕੰਪਿਊਟਰ ਅਤੇ ਇੰਟਰਨੈੱਟ ਦੀ ਉਪਲੱਬਧਤਾ ਨਾਂਹ ਦੇ ਬਰਾਬਰ ਹੈ ਜਾਂ ਫਿਰ ਹੈ ਹੀ ਨਹੀਂ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper