Latest News
ਕਾਨਪੁਰ ਕਾਂਡ : ਵਿਕਾਸ ਦੂਬੇ ਦੀ ਕੋਠੀ 'ਤੇ ਚੱਲਿਆ ਬੁਲਡੋਜ਼ਰ

Published on 04 Jul, 2020 09:58 AM.


ਕਾਨਪੁਰ : ਕਾਨਪੁਰ ਦੇ ਹਿਸਟਰੀਸ਼ੀਟਰ ਵਿਕਾਸ ਦੂਬੇ ਦੇ ਖਿਲਾਫ਼ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਟੀਮ 'ਤੇ ਹਮਲੇ ਤੋਂ ਬਾਅਦ ਫਰਾਰ ਚੱਲ ਰਹੇ ਵਿਕਾਸ ਦੂਬੇ ਦਾ ਘਰ ਜੇ ਸੀ ਬੀ ਨਾਲ ਢਾਹਿਆ ਗਿਆ। ਇਹ ਉਹੀ ਜੇ ਸੀ ਬੀ ਹੈ, ਜਿਸ ਨਾਲ ਵਿਕਾਸ ਦੂਬੇ ਨੇ ਪੁਲਸ ਨੂੰ ਗੁੰਮਰਾਹ ਕਰਕੇ ਹਮਲਾ ਕੀਤਾ ਸੀ। ਵਿਕਾਸ ਦੂਬੇ ਦਾ ਕਿਲ੍ਹੇ ਦੀ ਤਰ੍ਹਾਂ ਬਿਕਰੂ ਪਿੰਡ 'ਚ ਘਰ ਹੈ, ਜਿੱਥੇ ਉਸ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਸਨ। ਪੁਲਸ ਨੇ ਵਿਕਾਸ ਦੂਬੇ ਦਾ ਸੁਰਾਗ ਦੇਣ ਵਾਲੇ ਨੂੰ 50,000 ਰੁਪਏ ਦਾ ਇਨਾਮ ਰੱਖਿਆ ਹੈ।
ਕਰਾਈਮ ਬਰਾਂਚ ਅਤੇ ਜ਼ਿਲ੍ਹਾ ਪੁਲਸ ਨੇ 2200 ਨੰਬਰਾਂ ਨੂੰ ਸਰਵਿਸਲਾਂਸ 'ਤੇ ਲਿਆ ਹੈ। 100 ਇਸ ਤਰ੍ਹਾਂ ਦੇ ਲੋਕਾਂ ਨੂੰ ਪਛਾਣਿਆ ਹੈ, ਜੋ ਉਸ ਦੇ ਕਰੀਬੀ ਹਨ। ਉਨ੍ਹਾਂ ਦੇ ਮੋਬਾਇਲ ਨੰਬਰਾਂ ਨੂੰ ਦੇਖਣ ਲਈ ਲਿਆ ਗਿਆ ਹੈ। ਇਸ ਅਧਾਰ 'ਤੇ ਪੁਲਸ ਨੇ 12 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਤੋਂ ਲਾਗਾਤਾਰ ਪੁੱਛਗਿੱਛ ਜਾਰੀ ਹੈ। ਸੂਤਰਾਂ ਅਨੁਸਾਰ ਵਿਕਾਸ ਦੂਬੇ ਦੀ ਕਾਲ ਡਿਟੇਲ 'ਚ ਕਈ ਪੁਲਸ ਵਾਲਿਆਂ ਦੇ ਨੰਬਰ ਮਿਲੇ ਹਨ।
ਕਾਨਪੁਰ ਨਾਲ ਲੱਗਦੇ ਚੌਬੇਪੁਰ ਦੇ ਬਿਕਰੂ ਪਿੰਡ 'ਚ ਸ਼ੁੱਕਰਵਾਰ ਤੜਕੇ ਪੁਲਸ ਅਤੇ ਵਿਕਾਸ ਦੂਬੇ ਗਰੋਹ ਵਿਚਾਲੇ ਹੋਏ ਮੁਕਾਬਲੇ 'ਚ 8 ਪੁਲਸ ਕਰਮਚਾਰੀ ਸ਼ਹੀਦ ਹੋ ਗਏ ਸਨ। ਇਸ ਮੁਕਾਬਲੇ 'ਚ ਗਰੋਹ ਦੇ ਦੋ ਹਮਲਾਵਰ ਵੀ ਮਾਰੇ ਗਏ ਹਨ, ਜਦਕਿ ਵਿਕਾਸ ਦੂਬੇ ਫਰਾਰ ਹੋ ਗਿਆ। ਵਿਕਾਸ ਖਿਲਾਫ਼ ਕਾਨਪੁਰ ਦੇ ਥਾਣੇ 'ਚ 60 ਐੱਫ਼ ਆਈ ਆਰਜ਼ ਦਰਜ ਹਨ। ਹਿਸਟਰੀਸ਼ੀਟਰ ਵਿਕਾਸ ਦੂਬੇ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਵੱਲੋਂ ਜਿਸ ਤਰੀਕੇ ਨਾਲ ਪੁਲਸ ਵਾਲਿਆਂ ਦੀ ਹੱਤਿਆ ਕੀਤੀ ਗਈ, ਉਸ ਨਾਲ ਪੁਲਸ ਵਿਭਾਗ ਦੀ ਗੋਪਨੀਅਤਾ 'ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਇੱਕ ਸਵਾਲ ਜੋ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਇਹ ਕਿ ਆਖਿਰ ਕਿਸ ਤਰ੍ਹਾਂ ਵਿਕਾਸ ਦੂਬੇ ਦੇ ਕੋਲ ਪੁਲਸ ਦੀ ਹਰ ਮੂਵਮੈਂਟ ਦੀ ਖ਼ਬਰ ਸੀ? ਇਸ ਗੱਲ ਦੇ ਪੂਰੇ ਆਸਾਰ ਹਨ ਕਿ ਵਿਕਾਸ ਦਾ ਮੁਖਬਰ ਪੁਲਸ ਮਹਿਕਮੇ 'ਚ ਹੀ ਮੌਜੂਦ ਸੀ। ਖ਼ਬਰਾਂ ਮੁਤਾਬਕ ਵਿਕਾਸ ਦੂਬੇ ਦੀ ਜੋ ਕਾਲ ਡਿਟੇਲ ਪੁਲਸ ਦੇ ਹੱਥ ਲੱਗੀ ਹੈ, ਉਹ ਹੈਰਾਨ ਕਰਨ ਵਾਲੀ ਹੈ, ਕਿਉਂਕਿ ਇਸ 'ਚ ਕਈ ਪੁਲਸ ਵਾਲਿਆਂ ਦੇ ਵੀ ਨੰਬਰ ਹਨ। ਘਟਨਾ ਦੇ ਕੁਝ ਸਮੇਂ ਪਹਿਲਾਂ ਹੀ ਵਿਕਾਸ ਦੂਬੇ ਨੇ ਇੱਕ ਦਰੋਗੇ ਨਾਲ ਵੀ ਗੱਲਬਾਤ ਕੀਤੀ ਸੀ। ਖ਼ਬਰਾਂ ਮੁਤਾਬਕ ਅਧਿਕਾਰੀਆਂ ਦੀ ਖਦਸ਼ਾ ਹੈ ਕਿ ਮਹਿਕਮੇ ਦੇ ਹੀ ਕਿਸੇ ਵਿਅਕਤੀ ਨੇ ਪੁਲਸ ਦੀ ਹਰ ਮੂਵਮੈਂਟ ਦੀ ਜਾਣਕਾਰੀ ਦਿੱਤੀ ਸੀ। ਕਾਨਪੁਰ ਗੋਲੀਕਾਂਡ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਚੌਬੇਪੁਰ ਦੇ ਥਾਣਾ ਮੁਖੀ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਹੈ। ਕਾਨਪੁਰ ਦੇ ਆਈ ਜੀ ਮੋਹਿਤ ਅਗਰਵਾਲ ਨੇ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਪੁਲਸ ਦੀ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਨਾਲ ਹੀ ਜੁੜੇ ਕੁਝ ਅਫ਼ਸਰਾਂ ਨੇ ਅਪਰਾਧੀ ਵਿਕਾਸ ਦੂਬੇ ਨੂੰ ਪੁਲਸ ਕਾਰਵਾਈ ਦੀ ਪਹਿਲਾਂ ਸੂਚਨਾ ਦੇ ਦਿੱਤੀ ਸੀ। ਪੁਲਸ ਦੀ ਜਾਂਚ 'ਚ ਚੌਬੇਪੁਰ ਦੇ ਥਾਣਾ ਮੁਖੀ ਅਤੇ ਕੁਝ ਦੂਜੇ ਸਿਪਾਹੀਆਂ ਦਾ ਨਾਂਅ ਆਇਆ ਸੀ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper