Latest News
ਕੋਲਕਾਤਾ ਲਈ ਦਿੱਲੀ-ਮੁੰਬਈ ਸਮੇਤ 6 ਸ਼ਹਿਰਾਂ ਤੋਂ ਫਲਾਈਟ 'ਤੇ ਰੋਕ

Published on 04 Jul, 2020 10:01 AM.


ਨਵੀਂ ਦਿੱਲੀ : ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨੱਈ ਅਤੇ ਅਹਿਮਦਾਬਾਦ ਤੋਂ ਕੋਲਕਾਤਾ ਲੈਂਡ ਕਰਨ ਵਾਲੀਆਂ ਫਲਾਈਟਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਸੋਮਵਾਰ ਤੋਂ ਤਿੰਨ ਹਫ਼ਤਿਆਂ ਲਈ ਲਾਗੂ ਰਹੇਗੀ। ਇਹ ਫੈਸਲਾ ਪੱਛਮੀ ਬੰਗਾਲ 'ਚ ਕੋਰੋਨਾ ਵਾਇਰਸ 'ਤੇ ਰੋਕਥਾਮ ਲਾਉਣ ਨੂੰ ਲੈ ਕੇ ਲਿਆ ਗਿਆ ਹੈ। ਇਹ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨੱਈ ਅਤੇ ਅਹਿਮਦਾਬਾਦ ਤੋਂ ਕੋਈ ਵੀ ਉਡਾਨ ਕੋਲਕਾਤਾ ਲੈਂਡ ਨਹੀਂ ਕਰੇਗੀ। ਇਹ ਆਦੇਸ਼ 6 ਜੁਲਾਈ ਤੋਂ 19 ਜੁਲਾਈ ਤੱਕ ਲਾਗੂ ਰਹੇਗਾ, ਜਦ ਤੱਕ ਕਿ ਅੱਗੇ ਦੇ ਆਦੇਸ਼ ਨਹੀਂ ਆਉਂਦੇ। ਹਵਾਬਾਜ਼ੀ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਫਲਾਈਟ ਰੱਦ ਕਰਨ ਦੇ ਫੈਸਲੇ 'ਤੇ ਰਾਜ਼ੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਘਰੇਲੂ ਉਡਾਨਾਂ ਦੀ ਸ਼ੁਰੂਆਤ 25 ਮਈ ਤੋਂ ਹੋਈ ਸੀ। ਲਾਕਡਾਊਨ ਦੇ ਚੱਲਦੇ ਦੇਸ਼ ਭਰ 'ਚ ਹਵਾਈ ਉਡਾਨਾਂ 'ਤੇ ਰੋਕ ਲਾਈ ਗਈ ਸੀ। ਹਾਲਾਂਕਿ ਹਾਲੇ ਵੀ ਅੰਤਰਰਾਸ਼ਟਰੀ ਉਡਾਨਾਂ 'ਤੇ ਪਾਬੰਦੀ ਹੈ। ਕੋਲਕਾਤਾ ਏਅਰਪੋਰਟ ਡਾਇਰੈਕਟਰ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਕੋਵਿਡ-19 ਕਾਰਨ ਪੱਛਮ ਬੰਗਾਲ ਸਰਕਾਰ ਵੰਲੋਂ ਕੀਤੀ ਗਈ ਅਪੀਲ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਨ੍ਹਾਂ ਛੇ ਮਹਾਨਗਰਾਂ 'ਚ ਹੀ ਦੇਸ਼ ਦੇ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਹਨ।

287 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper