Latest News
ਜਿਸਮ-ਫਰੋਸ਼ੀ ਦਾ ਅੱਡਾ ਬੇਨਕਾਬ
ਅਧਖੜ ਔਰਤ ਦੀ ਕੁਰਲਾਹਟ ਨੇ ਸ਼ਹਿਰ ਦੇ ਅਹਿਮ ਇਲਾਕੇ ਦੇ ਇੱਕ ਮਕਾਨ ਵਿੱਚ ਕਾਫ਼ੀ ਅਰਸੇ ਤੋਂ ਹੋ ਰਹੇ ਜਿਸਮ-ਫਰੋਸ਼ੀ ਦੇ ਧੰਦੇ ਨੂੰ ਹੀ ਜੱਗ-ਜ਼ਾਹਰ ਨਹੀਂ ਕੀਤਾ, ਬਲਕਿ ਬੀਬੀ ਦੇ ਦੋਸ ਅਨੁਸਾਰ ਅੱਧੀ ਦਰਜਨ ਦੇ ਕਰੀਬ ਲੜਕਿਆਂ ਨੇ ਉਸ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਹੈ। ਮੁਹੱਲਾ ਵਸਨੀਕਾਂ ਵੱਲੋਂ ਕੀਤੀ ਪਹੁੰਚ \'ਤੇ ਪੌਣੇ ਘੰਟੇ ਦੀ ਦੇਰੀ ਨਾਲ ਪੁੱਜੀ ਪੁਲਸ ਨੇ ਸੰਬੰਧਤ ਮਕਾਨ \'ਚੋਂ ਕਈ ਤੇਜ਼ਧਾਰ ਤੇ ਖੁੰਢੇ ਹਥਿਆਰ ਬਰਾਮਦ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।\r\nਭਾਗੂ ਰੋੜ ਦੀ ਗਲੀ ਨੰਬਰ 4 ਦੇ ਵਸਿੰਦਿਆਂ \'ਚ ਅੱਜ ਉਸ ਵੇਲੇ ਜ਼ਬਰਦਸਤ ਰੋਹ ਪੈਦਾ ਹੋ ਗਿਆ, ਜਦ 42 ਸਾਲਾ ਇੱਕ ਔਰਤ ਨੇ ਬਾਹਰ ਨਿਕਲ ਕੇ ਇਹ ਬੂ-ਪਾਹਰਿਆ ਸ਼ੁਰੂ ਕਰ ਦਿੱਤੀ ਕਿ ਪੁਲਸ ਦੇ ਇੱਕ ਮਰਹੂਮ ਹੌਲਦਾਰ ਦੇ ਪੁੱਤਰ ਕਿੱਟੂ ਕੁਲਾਰ ਦੇ ਮਕਾਨ \'ਚ ਅੱਧੀ ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਔਰਤ ਦੇ ਦੋਸ਼ ਅਨੁਸਾਰ ਜਦ ਉਸ ਨੇ ਵਿਰੋਧ ਕੀਤਾ ਤਾਂ ਉਹਨਾਂ ਉਸ ਨੂੰ ਕੁਟਾਪਾ ਵੀ ਚਾੜ੍ਹਿਆ। ਮੁਹੱਲਾ ਵਾਸੀਆਂ ਦੀ ਸਰਗਰਮੀ ਨੂੰ ਭਾਂਪਦਿਆਂ ਸਾਰੇ ਛੋਕਰੇ ਫਰਾਰ ਹੋ ਗਏ, ਪਰ ਉਹਨਾਂ ਨੇ ਇਸ ਘਿਨਾਉਣੀ ਕਾਰਵਾਈ ਤੋਂ ਪੁਲਸ ਕੰਟਰੋਲ ਰੂਮ ਅਤੇ ਮੀਡੀਆ ਨੂੰ ਸੂਚਿਤ ਕਰ ਦਿੱਤਾ।\r\nਮੀਡੀਆ ਪ੍ਰਤੀਨਿਧਾਂ ਦੇ ਪੁੱਜਣ ਦੇ ਬਾਵਜੂਦ ਜਦ ਪੁਲਸ ਮੌਕੇ \'ਤੇ ਨਾ ਆਈ ਤਾਂ ਇੱਕ ਪੱਤਰਕਾਰ ਨੇ ਜਿਲ੍ਹਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ। ਮੌਕੇ ਦੇ ਮੁਆਇਨੇ ਦੌਰਾਨ ਪੱਤਰਕਾਰਾਂ ਦੀ ਮੌਜੂਦਗੀ \'ਚ ਮਕਾਨ ਦੇ ਦੋਵਾਂ ਕਮਰਿਆਂ ਅਤੇ ਰਸੋਈ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਸੈਕਸ ਨਾਲ ਸੰਬੰਧਤ ਵਰਤਿਆ ਤੇ ਅਣ-ਵਰਤਿਆ ਮਟੀਰੀਅਲ ਹੀ ਨਹੀਂ, ਬਲਕਿ ਇੱਕ ਸਟੋਰ \'ਚ ਰੱਖੀਆਂ ਕਿਰਚਾਂ, ਗੰਡਾਸੀਆਂ, ਬੇਸਬਾਲ, ਨਲਕੇ ਦੀਆਂ ਹੱਥੀਆਂ ਅਤੇ ਕਹੀਆਂ ਦੇ ਦਸਤੇ ਵੀ ਦੇਖੇ। ਡੀ ਐੱਸ ਪੀ ਪਲਵਿੰਦਰ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪੁਲਸ ਨੇ ਉਕਤ ਹਥਿਆਰ ਆਪਣੇ ਕਬਜ਼ੇ ਵਿੱਚ ਲੈ ਲਏ। ਸੰਬੰਧਤ ਔਰਤ ਨੇ ਮੀਡੀਆ ਦੀ ਮੌਜੂਦਗੀ ਵਿੱਚ ਪੁਲਸ ਨੂੰ ਦੱਸਿਆ ਕਿ ਦਵਾਈ ਦਿਵਾਉਣ ਦੇ ਬਹਾਨੇ ਇੱਕ ਨੌਜਵਾਨ ਉਸ ਨੂੰ ਉਕਤ ਮਕਾਨ ਵਿੱਚ ਲਿਆਇਆ ਸੀ, ਜਿੱਥੇ ਪਹਿਲਾਂ ਤੋਂ ਹੀ ਇੱਕ ਦਰਜਨ ਦੇ ਕਰੀਬ ਹੋਰ ਲੜਕੇ ਵੀ ਹਾਜ਼ਰ ਸਨ। ਉਸ ਦੇ ਦੋਸ਼ ਅਨੁਸਾਰ ਸੱਤ ਜਣਿਆਂ ਨੇ ਉਸ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਹੈ। ਮੁਹੱਲੇ ਤੇ ਮੋਹਤਬਰ ਸੱਜਣਾਂ ਅਨੁਸਾਰ ਇਸ ਮਕਾਨ \'ਚ ਪਿਛਲੇ ਲੰਮੇ ਸਮੇਂ ਤੋਂ ਜਿਸਮ—ਫਰੋਸ਼ੀ ਦਾ ਧੰਦਾ ਚਲਦਾ ਆ ਰਿਹਾ ਸੀ, ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਮਕਾਨ ਮਾਲਕ ਕਿੱਟੂ ਕੁਲਾਰ, ਜੋ ਮਰਹੂਮ ਹੌਲਦਾਰ ਰਜਵੰਤ ਸਿੰਘ ਦਾ ਲੜਕਾ ਹੈ, ਨੇ ਇਸ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ, ਜਿਸ ਤੋਂ ਇਹ ਸਪੱਸ਼ਟ ਹੈ ਸਭ ਕੁਝ ਉਸ ਦੇ ਲਾਲਚ ਅਤੇ ਮਰਜ਼ੀ ਅਨੁਸਾਰ ਹੀ ਹੁੰਦਾ ਆ ਰਿਹਾ ਸੀ। ਹਾਲਾਂਕਿ ਖ਼ਬਰ ਲਿਖੇ ਜਾਣ ਵੇਲੇ ਤੱਕ ਪੁਲਸ ਕਾਰਵਾਈ ਵਿੱਚ ਰੁਝੀ ਹੋਈ ਸੀ, ਪਰ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਬੰਧਤ ਔਰਤ ਵਿੱਰੁਧ ਜਿਸਮ-ਫਰੋਸ਼ੀ ਦੇ ਦੋਸ਼ ਤਹਿਤ ਮੁਕੱਦਮਾ ਕੀਤਾ ਜਾ ਰਿਹੈ, ਡਾਕਟਰੀ ਮੁਆਇਨਾ ਕਰਵਾ ਕੇ ਬਕਾਇਦਾ ਗ੍ਰਿਫਤਾਰ ਕਰਨ ਉਪਰੰਤ ਉਸ ਦਾ ਵੱਖਰਾ ਬਿਆਨ ਲਿਖ ਕੇ ਲੜਕਿਆਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਜਾਵੇਗਾ। ਮੁੱਢਲੀ ਖੋਜਬੀਨ ਤੋਂ ਪਤਾ ਲੱਗਾ ਕਿ ਮਕਾਨ ਕਿਰਾਏ \'ਤੇ ਲੈ ਕੇ ਇਸ ਨੂੰ ਜਿਸਮ-ਫਰੋਸ਼ੀ ਦੇ ਕੰਮਾਂ ਲਈ ਇਸਤੇਮਾਲ ਕਰਨ ਵਾਲਾ ਲੜਕਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘਾਂਗਾ ਦਾ ਵਸਨੀਕ ਹੈ।

376 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper