Latest News
ਨਸ਼ਾ ਛੱਡਣ ਵਾਲੇ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਕਾਨੂੰਨ ਲਿਆਵਾਂਗੇ : ਬਾਦਲ
\'ਨਸ਼ਾ ਛੱਡਣ ਵਾਲੇ ਜੇਲ੍ਹ ਵਿਚ ਬੰਦ ਕੈਦੀਆਂ ਦੀ ਸਜ਼ਾ ਘਟਾਉਣ ਬਾਰੇ ਪੰਜਾਬ ਸਰਕਾਰ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ, ਤਾਂ ਜੋ ਨਸ਼ਾ ਛੱਡਣ ਵਾਲੇ ਕੈਦੀ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ।\' ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਕੇਂਦਰੀ ਸੁਧਾਰ ਘਰ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਮੌਕੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸ. ਬਾਦਲ ਨੇ ਕਿਹਾ ਕਿ ਇਹ ਜੇਲ੍ਹਾਂ ਨਹੀਂ, ਬਲਕਿ ਸੁਧਾਰ ਘਰ ਹਨ ਅਤੇ ਨਸ਼ਾ ਇਕ ਬਿਮਾਰੀ। ਉਨ੍ਹਾਂ ਕੈਦੀਆਂ ਨੂੰ ਕਿਹਾ ਕਿ ਜੇਕਰ ਉਹ ਇਸ ਬਿਮਾਰੀ ਨੂੰ ਆਪਣੇ ਗਲੋਂ ਲਾਹੁਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਜੇਲ੍ਹ ਨਾ ਸਮਝਣ, ਬਲਕਿ ਸੁਧਾਰ ਘਰ ਸਮਝਣ, ਤਾਂ ਹੀ ਉਹ ਇਸ ਕੋਹੜ ਨੂੰ ਲਾਹ ਸਕਣਗੇ।\r\nਨਵੀਆਂ ਜੇਲ੍ਹਾਂ ਵਿਚ ਵੱਡੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਕੈਦੀਆਂ ਨੂੰ ਨਸ਼ਾ ਮੁਕਤ ਕਰਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾ ਸਕੇ।\r\nਇਸ ਮੌਕੇ ਕੈਦੀਆਂ ਦੀਆਂ ਮੁਸ਼ਕਲਾਂ ਸੁਣਦੇ ਜਦ ਕੁੱਝ ਵਿਚਾਰ ਅਧੀਨ ਕੈਦੀਆਂ ਨੇ ਪੁਲਸ \'ਤੇ ਧੱਕੇ ਨਾਲ ਨਸ਼ੀਲਾ ਪਾਊਡਰ ਮੜ੍ਹਨ ਦੇ ਦੋਸ਼ ਲਗਾਏ ਤਾਂ ਸ. ਬਾਦਲ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਇਨ੍ਹਾਂ ਵਿੱਚੋਂ ਕੁੱਝ ਇਕ ਕੇਸਾਂ ਦੀ ਅਜ਼ਮਾਇਸ਼ ਦੇ ਤੌਰ \'ਤੇ ਜਾਂਚ ਕਰਨ ਦੇ ਆਦੇਸ਼ ਆਈ ਜੀ ਸ੍ਰੀ ਈਸ਼ਵਰ ਚੰਦਰ ਨੂੰ ਦਿੱਤੇ ਅਤੇ ਕਿਹਾ ਕਿ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਦੱਸਣ। ਸ. ਬਾਦਲ ਨੇ ਕਿਹਾ ਕਿ ਉਹ ਖੁਦ 15 ਸਾਲ ਵੱਖ-ਵੱਖ ਜੇਲ੍ਹਾਂ ਵਿਚ ਰਹੇ ਹਨ, ਇਸ ਲਈ ਉਹ ਕੈਦੀਆਂ ਦੀਆਂ ਮੁਸ਼ਕਲਾਂ ਤੋਂ ਭਲੀ-ਭਾਂਤ ਜਾਣੂੰ ਹਨ ਅਤੇ ਇਨ੍ਹਾਂ ਨੂੰ ਦੂਰ ਕਰਨ ਦਾ ਹਰ ਹੀਲਾ ਵਰਤਣਗੇ।\r\nਉਨ੍ਹਾਂ ਕੈਦੀਆਂ ਨੂੰ ਨਸ਼ਾ ਛੱਡਣ ਲਈ ਮਨ ਬਣਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਰੁੱਝੇ ਹੋਏ ਰੱਖਣ ਲਈ ਜੇਲ੍ਹ ਵਿਚ ਖੇਤੀਬਾੜੀ, ਬਾਗਬਾਨੀ ਜਾਂ ਖੇਡਾਂ ਆਦਿ ਵੱਲ ਧਿਆਨ ਲਗਾਉਣ ਦੀ ਨਸੀਹਤ ਵੀ ਕੀਤੀ।\r\nਉਨ੍ਹਾ ਆਪਣਾ ਇਰਾਦਾ ਦ੍ਰਿੜ੍ਹ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਰਹਿਣਗੇ, ਚਾਹੇ ਇਸ ਲਈ ਕਿੰਨਾ ਹੀ ਖਰਚ ਕਿਉਂ ਨਾ ਕਰਨਾ ਪਵੇ। ਉਨ੍ਹਾਂ ਨਸ਼ਾ ਛੱਡ ਰਹੇ ਨੌਜਵਾਨਾਂ ਦੀ ਖੁਰਾਕ ਵਧਾਉਣ ਬਾਰੇ ਵੀ ਡਾਕਟਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖੁਰਾਕ ਦੀ ਸਿਫਾਰਸ਼ ਕਰਨ ਦੀ ਹਦਾਇਤ ਕੀਤੀ, ਤਾਂ ਜੋ ਉਕਤ ਨੌਜਵਾਨ ਕਿਸੇ ਕਮਜ਼ੋਰੀ ਦਾ ਸਾਹਮਣਾ ਨਾ ਕਰਨ।\r\nਇਸ ਮੌਕੇ ਜੇਲ੍ਹ ਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਕੈਦੀਆਂ ਨੂੰ ਸੰਬੋਧਨ ਕਰਦੇ ਨਸ਼ਾ ਮੁਕਤੀ ਦੀ ਅਪੀਲ ਕੀਤੀ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਜੀ ਪੀ ਜੇਲ੍ਹਾਂ ਸ੍ਰੀ ਮੀਨਾ, ਪੀ ਜੀ ਆਈ ਦੇ ਨਸ਼ਾ ਮੁਕਤੀ ਬਾਰੇ ਮਾਹਿਰ ਡਾਕਟਰ ਅਵਸਥੀ ਨੇ ਵੀ ਸੰਬੋਧਨ ਕੀਤਾ।\r\nਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਕੱਤਰ ਸਿਹਤ ਵਿੰਨੀ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ ਜੀ ਐੱਸ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਸ ਜਤਿੰਦਰ ਸਿੰਘ ਔਲਖ, ਆਈ ਜੀ ਈਸ਼ਵਰ ਚੰਦਰ, ਐੱਸ ਐੱਸ ਪੀ ਦਿਹਾਤੀ ਗੁਰਪ੍ਰੀਤ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

308 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper