Latest News
ਗਹਿਲੋਤ ਧੜੇ ਦਾ 109 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ

Published on 13 Jul, 2020 10:52 AM.


ਜੈਪੁਰ : ਮੁੱਖ ਮੰਤਰੀ ਅਸ਼ੋਕ ਗਹਿਲੋਤ ਸੋਮਵਾਰ ਆਪਣੇ ਹਮਾਇਤੀ ਵਿਧਾਇਕਾਂ ਦੀ ਮੀਟਿੰਗ ਕਰਕੇ ਉਨ੍ਹਾਂ ਨਾਲ ਬੱਸ ਵਿਚ ਬੈਠ ਕੇ ਰਿਜ਼ਾਰਟ 'ਤੇ ਚਲੇ ਗਏ। ਬੈਠਕ ਸਮੇਂ ਉਨ੍ਹਾ ਜੇਤੂ ਨਿਸ਼ਾਨ ਵੀ ਬਣਾਏ। ਬੈਠਕ ਵਿਚ ਭਾਜਪਾ ਦੀਆਂ ਸਾਜ਼ਿਸ਼ਾਂ ਖਿਲਾਫ ਮਤਾ ਪਾਸ ਕੀਤਾ ਗਿਆ ਤੇ ਪਾਰਟੀ ਵਿਰੁੱਧ ਕੰਮ ਕਰਨ ਵਾਲਿਆਂ 'ਤੇ ਐਕਸ਼ਨ ਲੈਣ ਦੀ ਮੰਗ ਵੀ ਕੀਤੀ ਗਈ। ਰਾਜਸਥਾਨ ਦੀ ਅਸੰਬਲੀ 200 ਮੈਂਬਰਾਂ ਦੀ ਹੈ ਤੇ ਬਹੁਮਤ ਲਈ 101 ਦੀ ਲੋੜ ਹੁੰਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਬੈਠਕ ਵਿਚ 104 ਵਿਧਾਇਕ ਮੌਜੂਦ ਸਨ ਤੇ 5 ਹੋਰਨਾਂ ਨੇ ਹਮਾਇਤ ਦਾ ਪੱਤਰ ਭੇਜਿਆ।
ਬੈਠਕ ਤੋਂ ਪਹਿਲਾਂ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਪਾਰਟੀ ਨੇ ਸਚਿਨ ਪਾਇਲਟ ਲਈ ਬੂਹੇ ਭੇੜੇ ਨਹੀਂ ਹਨ। ਕਾਂਗਰਸ ਲੀਡਰਸ਼ਿਪ ਨੇ ਪਾਇਲਟ ਨਾਲ ਪਿਛਲੇ 48 ਘੰਟਿਆਂ ਵਿਚ ਕਈ ਵਾਰ ਗੱਲ ਕੀਤੀ ਹੈ। ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਘਰ ਵਿਚ ਬੈਠ ਕੇ ਹੱਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ 30 ਵਿਧਾਇਕਾਂ ਨਾਲ ਬਗਾਵਤ ਦਾ ਦਾਅਵਾ ਕਰਨ ਵਾਲੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਸ਼ਾਮ ਤਕ ਕੋਈ ਬਿਆਨ ਨਹੀਂ ਆਇਆ ਸੀ ਕਿ ਉਹ ਅੱਗੇ ਕੀ ਕਰਨ ਜਾ ਰਹੇ ਹਨ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper