Latest News
ਹੁਲੀਆ ਬਦਲ ਰਹੇ ਹਨ ਤਾਲਿਬਾਨ ਅੱਤਵਾਦੀ
ਲੰਮੀ ਦਾੜ੍ਹੀ ਅਤੇ ਵਾਲਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਤਾਲਿਬਾਨ ਲੜਾਕੇ ਹੁਣ ਪਾਕਿਸਤਾਨੀ ਫੌਜ ਦੇ ਹਮਲਿਆਂ ਤੋਂ ਬਚਣ ਲਈ ਹੁਲੀਆ ਬਦਲ ਰਹੇ ਹਨ। ਪਾਕਿਸਤਾਨੀ ਫੌਜ ਦੇ ਸੂਤਰਾਂ ਅਨੁਸਾਰ ਤਾਲਿਬਾਨੀ ਅੱਤਵਾਦੀ ਦਾੜ੍ਹੀਆਂ ਕਟਵਾ ਰਹੇ ਹਨ ਅਤੇ ਵਾਲ ਵੀ ਆਧੁਨਿਕ ਹੇਅਰ ਸਟਾਈਲ ਦੇ ਕਟਵਾ ਰਹੇ ਹਨ। ਅਜਿਹਾ ਉਹ ਆਪਣੀ ਪਛਾਣ ਲੁਕਾਉਣ ਲਈ ਕਰ ਰਹੇ ਹਨ। ਸਥਾਨਕ ਸੁਤਰਾਂ ਅਨੁਸਾਰ ਅੱਤਵਾਦੀ ਪਹਿਲਾਂ ਤਹਿਰੀਕ-ਏ-ਤਾਲਿਬਾਨਪਾਕਿਸਤਾਨ ਦੇ ਨੇਤਾ ਹਕੀ ਮੁੱਲਾ ਮਹਿਸੂਦ ਦੀ ਦੇਖਾ-ਦੇਖੀ ਵਾਲ ਕਟਵਾਉਂਦੇ ਸਨ, ਜਿਹੜਾ ਪਿਛਲੇ ਸਾਲ ਨਵੰਬਰ \'ਚ ਅਮਰੀਕਾ ਦੇ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਨਾਈਆਂ ਅਨੁਸਾਰ ਹੁਣ ਤਾਲਿਬਾਨ ਲੜਾਕੇ ਦਾੜ੍ਹੀ ਅਤੇ ਵਾਲ ਕਟਵਾ ਕੇ ਖੁਦ ਨੂੰ ਸਥਾਨਕ ਲੋਕਾਂ ਵਿੱਚ ਲੁਕਾਉਣ ਦਾ ਯਤਨ ਕਰ ਰਹੇ ਹਨ ਅਤੇ ਹੁਣ ਵਿਦੇਸ਼ੀ ਇਤਰਾਂ, ਸਾਬਣ ਤੇ ਸ਼ੈਂਪੂ ਦੀ ਵਰਤੋਂ ਵੀ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਜਿਹਾ ਕਰਕੇ ਉਹ ਪਾਕਿਸਤਾਨੀ ਫੌਜ ਦੀ ਨਜ਼ਰ ਤੋਂ ਬਚ ਜਾਂਦੇ ਹਨ ਅਤੇ ਇਸਲਮਾਬਾਦ ਸਮੇਤ ਪਾਕਿਸਤਾਨ ਵਿੱਚ ਕਿਤੇ ਵੀ ਆ-ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਹਵਾਈ ਅੱਡਿਆਂ \'ਤੇ ਲਗਾਤਾਰ ਦੋ ਅੱਤਵਾਦੀ ਹਮਲਿਆਂ ਮਗਰੋਂ ਪਾਕਿਸਤਾਨੀ ਫੌਜ ਨੇ ਤਾਲਿਬਾਨ ਵਿਰੁੱਧ ਜ਼ਬਰਦਸਤ ਮੁਹਿੰਮ ਛੇੜੀ ਹੋਈ ਹੈ, ਜਿਸ ਵਿੱਚ ਤਾਲਿਬਾਨ ਦੇ ਬਹੁਤ ਸਾਰੇ ਲੜਾਕੇ ਮਾਰੇ ਜਾ ਚੁੱਕੇ ਹਨ।

256 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper