Latest News
ਅੱਤਵਾਦੀਆਂ ਲਈ ਲੱਗ ਰਹੀ ਹੈ ਵਿਸ਼ੇਸ਼ 'ਕਸਾਬ ਕਲਾਸ'
ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਖਾਸ ਕਲਾਸ ਲਾਈ ਜਾ ਰਹੀ ਹੈ, ਜਿਸ ਦਾ ਨਾਂਅ ਹੈ \'ਕਸਾਬ ਕਲਾਸ।\' ਇਸ ਕਲਾਸ \'ਚ ਅੱਤਵਾਦੀਆਂ ਨੂੰ ਮੁੰਬਈ ਹਮਲਿਆਂ ਦੌਰਾਨ ਅਜਮਲ ਕਸਾਬ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਬਾਰੇ ਦੱਸ ਕੇ ਉਨ੍ਹਾਂ ਤੋਂ ਬਚਣ ਦੇ ਗੁਰ ਸਿਖਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਸਾਬ ਨੂੰ ਮੁੰਬਈ ਹਮਲਿਆਂ ਦੌਰਾਨ ਜ਼ਿੰਦਾ ਫੜ ਲਿਆ ਗਿਆ ਸੀ ਅਤੇ ਪਿਛਲੇ ਸਾਲ ਨਵੰਬਰ \'ਚ ਉਸ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ। ਇਹ ਖੁਲਾਸਾ ਪਿਛਲੇ ਮਹੀਨੇ ਦੱਖਣੀ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਗਏ ਲਸ਼ਕਰ ਅੱਤਵਾਦੀ ਮੁਹੰਮਦ ਨਵੀਦ ਜੱਟ ਉਰਫ਼ ਅਬੂ ਹੰਜਲਾ ਨੇ ਪੁੱਛਗਿੱਛ ਦੌਰਾਨ ਕੀਤਾ। ਨਵੀਦ ਪਾਕਿਸਤਾਨ ਦੇ ਸ਼ਹਿਰ ਮੁਲਤਾਨ ਦਾ ਰਹਿਣ ਵਾਲਾ ਹੈ। ਜੱਟ ਨੇ ਪੁੱਛਗਿੱਛ \'ਚ ਦੱਸਿਆ ਕਿ ਉਹ ਅਤੇ ਉਸ ਦਾ ਭਾਰਾ ਹਾਫ਼ਿਜ਼ ਸਈਦ ਦੀ ਜਥੇਬੰਦੀ ਜਮਾਤ ਉਦ ਦਾਵਾ ਵੱਲੋਂ ਚਲਾਏ ਜਾ ਰਹੇ ਮਦਰੱਸੇ \'ਚ ਪੜ੍ਹੇ।rnਉਹ ਪਹਿਲਾ ਅੱਤਵਾਦੀ ਹੈ, ਜਿਸ ਨੇ ਦੱਸਿਆ ਕਿ ਉਹ ਮੁੰਬਈ ਹਮਲੇ \'ਚ ਸ਼ਾਮਲ ਰਹੇ ਅਜਮਲ ਕਸਾਬ ਨੂੰ ਮਿਲਿਆ ਸੀ। ਦੱਖਣੀ ਕਸ਼ਮੀਰ \'ਚ ਕਈ ਪੁਲਸ ਮੁਲਾਜ਼ਮਾਂ ਦੇ ਕਤਲਾਂ ਦੇ ਦੋਸ਼ੀ ਜੱਟ ਨੇ ਦੱਸਿਆ ਕਿ ਕਸਾਬ ਨਾਲ ਉਸ ਦੀ ਮੁਲਾਕਾਤ ਮੁਲਤਾਨ ਦੇ ਬੋਰਿਵਾਲਾ ਸਾਹੀਵਾਲ \'ਚ ਲਸ਼ਕਰ ਦੇ ਕੈਂਪ \'ਚ ਹੋਈ ਸੀ ਅਤੇ ਇਹ ਮੁਲਾਕਾਤ ਮੁੰਬਈ ਹਮਲਿਆਂ ਤੋਂ ਕਈ ਮਹੀਨੇ ਪਹਿਲਾਂ ਹੋਈ ਸੀ ਅਤੇ ਕਸਾਬ ਮੁਲਾਕਾਤ ਦੌਰਾਨ ਬੇਹੱਦ ਗੰਭੀਰ ਰਿਹਾ। ਉਸ ਨੇ ਦੱਸਿਆ ਕਿ ਲਸ਼ਕਰ ਕਮਾਂਡਰਾਂ ਨੇ ਨਵੇਂ ਭਰਤੀ ਹੋਏ ਅੱਤਵਾਦੀਆਂ ਨੂੰ 2009 \'ਚ ਇੱਕ ਕੈਂਪ \'ਚ ਗ੍ਰਾਫਿਕਸ ਰਾਹੀਂ ਕਸਾਬ ਦੀਆਂ ਗ਼ਲਤੀਆਂ ਬਾਰੇ ਦੱਸਿਆ ਸੀ, ਜਿਨ੍ਹਾਂ \'ਚ ਕਸਾਬ ਅਤੇ ਉਸ ਦੇ ਸਾਥੀਆਂ ਵੱਲੋਂ ਮੁੰਬਈ ਪੁੱਜਣ ਮਗਰੋਂ ਮੁੰਬਈ ਤੱਟ \'ਤੇ ਕਿਸ਼ਤੀ ਨਸ਼ਟ ਨਾ ਕਰਨਾ, ਸੈਟੇਲਾਈਟ ਫੋਨ ਦੀ ਵਰਤੋਂ ਕਰਨ ਅਤੇ ਆਪਸ \'ਚ ਅਸਲੀ ਨਾਂਅ ਨਾਲ ਗੱਲਬਾਤ ਕਰਨ ਦੀਆਂ ਗ਼ਲਤੀਆਂ ਬਾਰੇ ਦੱਸਿਆ ਗਿਆ ਸੀ।

629 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper