Latest News
ਕੁਮਾਰਸੁਆਮੀ ਨੇ ਵਿਧਾਨ ਪ੍ਰੀਸ਼ਦ ਟਿਕਟ ਬਦਲੇ ਪਾਟਿਲ ਤੋਂ ਮੰਗੇ 40 ਕਰੋੜ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ ਡੀ ਐੱਸ ਦੇ ਆਗੂ ਐੱਚ ਡੀ ਕੁਮਾਰਸਵਾਮੀ \'ਤੇ ਵਿਧਾਨ ਪ੍ਰੀਸ਼ਦ ਦੀ ਸੀਟ ਦੁਆਉਣ ਲਈ 20 ਕਰੋੜ ਰੁਪਏ ਮੰਗਣ ਦਾ ਦੋਸ਼ ਲੱਗਾ ਹੈ। ਵਿਧਾਨ ਪ੍ਰੀਸ਼ਦ ਦੀ ਮੈਂਬਰੀ ਬਦਲੇ 20 ਕਰੋੜ ਰੁਪਏ ਮੰਗਣ ਦਾ ਆਡੀਓ ਟੇਪ ਸਾਹਮਣੇ ਆਉਣ ਨਾਲ ਕਰਨਾਟਕ ਦੀ ਸਿਆਸਤ ਗਰਮਾ ਗਈ ਹੈ। ਇਹ ਟੇਪ ਵਿਧਾਨ ਪ੍ਰੀਸ਼ਦਮੈਂਬਰੀ ਲਈ ਦਾਅਵੇਦਾਰ ਬੀਜਾਪੁਰ ਦੇ ਬੀਜੂ ਗੌੜਾ ਪਾਟਿਲ ਦੇ ਇੱਕ ਹਮਾਇਤੀ ਅਤੇ ਕੁਮਾਰ ਸਵਾਮੀ ਵਿਚਕਾਰ ਗੱਲਬਾਤ ਬਾਰੇ ਹੈ। ਦੋਵਾਂ ਵਿਚਕਾਰ ਇਹ ਗੱਲਬਾਤ ਜੂਨ ਦੇ ਸ਼ੁਰੂ ਵਿੱਚ ਹੋਈ। 35 ਮਿੰਟ ਦੀ ਇਹ ਟੇਪ ਬੀਜੂ ਗੌੜਾ ਪਾਟਿਲ ਫੈਂਸ ਐਸੋਸੀਏਸ਼ਨ ਨੇ ਜਾਰੀ ਕੀਤੀ ਹੈ। ਇਸ ਵਿੱਚ ਕੁਮਾਰਸਵਾਮੀ ਪਾਟਿਲ ਦੇ ਹਮਾਇਤੀ ਨੂੰ ਕਹਿੰਦੇ ਹਨ ਕਿ ਮੇਰੀ ਪਾਰਟੀ ਦੇ ਵਿਧਾਇਕ ਪੈਸੇ ਖਾਤਰ ਮੁੱਖ ਮੰਤਰੀ ਸਿਧਾ ਰਮਈਆ ਦੇ ਕਹਿਣ \'ਤੇ ਕਾਂਗਰਸ ਉਮੀਦਵਾਰ ਦੀ ਵੀ ਹਮਾਇਤ ਕਰ ਸਕਦੇ ਹਨ, ਕਿਉਂਕਿ ਸਾਰਿਆਂ ਨੇ ਚੋਣ ਲੜਨ ਲਈ ਕਰਜ਼ੇ ਲਾਏ ਹਨ ਅਤੇ ਹੁਣ ਉਹ ਉਸ ਪੈਸੇ ਦੀ ਭਰਪਾਈ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਸਾਰੇ 40 ਵਿਧਾਇਕ 1-1 ਕਰੋੜ ਰੁਪਏ ਮੰਗ ਰਹੇ ਹਨ। ਇਸ \'ਤੇ ਪਾਟਿਲ ਦਾ ਹਮਾਇਤੀ 40 ਕਰੋੜ ਦੀ ਪੇਸ਼ਕਸ਼ ਕਰਦਾ ਹੈ। ਕੁਮਾਰਸਵਾਮੀ ਆਖਦੇ ਹਨ ਕਿ ਤੁਸੀਂ 20 ਕਰੋੜ ਦੇ ਦਿਓ, ਬਾਕੀ ਮੈ ਦੇਖ ਲਵਾਂਗਾ। ਕੁਮਾਰ ਸਵਾਮੀ ਨੇ ਕਿਹਾ ਕਿ ਇਸ ਟੇਪ ਵਿੱਚ ਸਿਰਫ ਪੈਸੇ ਦਾ ਜ਼ਿਕਰ ਹੈ, ਕਿਸੇ ਨੂੰ ਪੈਸਾ ਲੈਂਦਿਆਂ ਨਹੀਂ ਦੇਖਿਆ। ਉਨ੍ਹਾ ਕਿਹਾ ਕਿ ਸੀਟ ਬਦਲੇ ਪੈਸਾ ਅੱਜ ਦੀ ਸਿਆਸਤ ਦਾ ਕੌੜਾ ਸੱਚ ਹੈ। ਉਨ੍ਹਾ ਕਿਹਾ ਕਿ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਇਹੋ ਕੁਝ ਕਰਦੀਆਂ ਹਨ, ਮੈਂ ਕੋਈ ਗਲਤ ਕੰਮ ਨਹੀਂ ਕੀਤਾ।

283 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper