Latest News
ਅੱਧਾ ਅਗਸਤ ਛੁੱਟੀਆਂ ਦਾ

Published on 31 Jul, 2020 11:07 AM.


ਨਵੀਂ ਦਿੱਲੀ : ਅਗਸਤ ਵਿਚ ਕਰੀਬ ਅੱਧਾ ਮਹੀਨਾ ਛੁੱਟੀਆਂ ਦਾ ਰਹਿਣਾ ਹੈ, ਇਸ ਕਰਕੇ ਬੈਂਕਾਂ ਦੇ ਕੰਮ ਛੇਤੀ ਨਿਪਟਾਉਣੇ ਬਿਹਤਰ ਰਹੇਗਾ। ਪਹਿਲੀ ਅਗਸਤ ਨੂੰ ਬਕਰੀਦ, ਦੋ ਨੂੰ ਐਤਵਾਰ ਤੇ ਤਿੰਨ ਨੂੰ ਰੱਖੜੀ ਹੈ।
8 ਅਗਸਤ ਨੂੰ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। ਕੁਝ ਰਾਜਾਂ ਵਿਚ 11 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਵੇਗੀ ਤੇ ਕੁਝ ਵਿਚ 12 ਨੂੰ। 22 ਨੂੰ ਗਣੇਸ਼ ਚਤੁਰਥੀ ਤੇ ਤੀਜਾ ਸ਼ਨੀਵਾਰ ਹੈ। 13, 20, 21, 29 ਤੇ 31 ਨੂੰ ਕਈ ਹੋਰਨਾਂ ਰਾਜਾਂ ਵਿਚ ਛੁੱਟੀਆਂ ਹਨ। ਇਸ ਮਹੀਨੇ ਵਿਚ ਪੰਜ ਐਤਵਾਰ ਵੀ ਆ ਰਹੇ ਹਨ।

83 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper